The Khalas Tv Blog Punjab ਮੂੰਹ ‘ਚ ਰੂਮਾਲ ਪਾਕੇ ਹਰ ਹੱਦ ਕੀਤੀ ਪਾਰ !
Punjab

ਮੂੰਹ ‘ਚ ਰੂਮਾਲ ਪਾਕੇ ਹਰ ਹੱਦ ਕੀਤੀ ਪਾਰ !

ਬਿਊਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਬਹੁਤ ਦੀ ਸ਼ਰਮਨਾਕ ਮਾਮਲਾ ਸਾਹਮਣੇ ਆਈ ਹੈ । ਇੱਕ ਨੂੰਹ ਨੇ ਆਪਣ ਜੇਠ ‘ਤੇ ਸ਼ਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ ਜਦੋਂ ਉਸ ਨੇ ਦੁਖੀ ਹੋਕੇ ਪਤੀ ਅਤੇ ਸੱਸ ਨੂੰ ਸ਼ਿਕਾਇਤ ਕੀਤੀ ਤਾਂ ਪਤੀ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣਕੇ ਪਤਨੀ ਹੈਰਾਨ ਹੋ ਗਈ । ਪੀੜਤ 18 ਸਾਲ ਦੀ ਨੌਜਵਾਨ ਕੁੜੀ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ । ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਪੀੜਤਾ ਦੇ ਪਤੀ ਅਤੇ ਜੇਠ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਫਿਰੋਜ਼ਪੁਰ ਦੇ ਗੁਰੂਹਰਸਾਏ ਦੇ ਪਿੰਡ ਦਾ ਹੈ। ਕੇਸ ਦਰਜ ਹੋਣ ਦੇ ਬਾਅਦ ਦੋਵੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ।

ਪੁਲਿਸ ਵਿੱਚ ਦਰਜ ਬਿਆਨ ਵਿੱਚ ਪੀੜਤ ਮਹਿਲਾ ਨੇ ਕਿਹਾ ਕਿ ਜਦੋਂ ਉਸ ਨੇ ਆਪਣੇ ਜੇਠ ਵੱਲੋਂ ਕੀਤੇ ਜਾਣ ਵਾਲੇ ਸ਼ਰੀਰਕ ਸ਼ੋਸ਼ਣ ਦੀ ਜਾਣਕਾਰੀ ਪਤੀ ਨੂੰ ਦਿੱਤੀ ਤਾਂ ਉਸ ਨੇ ਕਿਹਾ ਜੇਕਰ ਇਸੇ ਘਰ ਵਿੱਚ ਰਹਿਣਾ ਹੈ ਤਾਂ ਦੋਵਾਂ ਦੇ ਨਾਲ ਸਬੰਧ ਬਣਾਉਣੇ ਹੋਂਣਗੇ। ਇਹ ਜਵਾਬ ਸੁਣਨ ਤੋਂ ਬਾਅਤ ਪਤਨੀ ਹੈਰਾਨ ਰਹਿ ਗਈ । ਪਤੀ ਦੇ ਜਵਾਬ ਨਾਲ ਜੇਠ ਦੀ ਹਿੰਮਤ ਇਸ ਕਦਰ ਵੱਧ ਗਈ ਕਿ ਉਸ ਨੇ 7 ਵਾਰ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ । ਵਿਰੋਧ ਕਰਨ ਦੇ ਕੁੱਟਮਾਰ ਕੀਤੀ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ ।

ਪੀੜਤ ਕੁੜੀ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਣ ਦੀ ਵੀ ਕੋਸ਼ਿਸ਼ ਕੀਤੀ ਪਰ ਸਹੁਰੇ ਪਰਿਵਾਰ ਨੇ ਪੇਕੇ ਵਾਲਿਆਂ ਨਾਲ ਗੱਲ ਨਹੀਂ ਕਰਨ ਦਿੱਤੀ । ਮੌਕਾ ਮਿਲਣ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਇਤਹਾਲ ਕੀਤੀ । ਇਸ ਦੇ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਅਤੇ ਜੇਠ ਦੇ ਖਿਲਾਫ ਮਾਮਲਾ ਦਰਜ ਕੀਤਾ।

ਪੀੜਤ ਮਹਿਲਾ ਦੇ ਮੂੰਹ ਵਿੱਚ ਰੂਮਾਲ ਪਾ ਦਿੰਦੇ ਸਨ

18 ਸਾਲ ਦੀ ਨੌਜਵਾਨ ਕੁੜੀ ਦੇ ਮੂੰਹ ਵਿੱਚ ਰੂਮਲ ਪਾਕੇ ਉਸ ਦਾ ਸ਼ਰੀਕਰ ਸ਼ੋਸ਼ਣ ਕੀਤਾ ਜਾਂਦਾ ਸੀ । ਮੂੰਹ ਵਿੱਚ ਰੂਮਾਲ ਪਾਉਣ ਨਾਲ ਪੀੜਤ ਕਈ ਵਾਰ ਬੇਹੋਸ਼ ਹੋ ਜਾਂਦੀ ਸੀ। ਪੀੜਤ ਨੂੰ ਗੰਭੀਰ ਹਾਲਤ ਵਿੱਚ ਫਿਰੋਜ਼ਪੁਰ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੈ,ਜਦਕਿ ਮੁਲਜ਼ਮ ਜੇਠ,ਪਤੀ ਅਤੇ ਮਾਂ ਫਰਾਰ ਦੱਸੀ ਜਾ ਰਹੀ ਹੈ ।

Exit mobile version