The Khalas Tv Blog Punjab ਪੰਜਾਬ ‘ਚ ਅਸਮਾਨੀ ਬਿਜਲੀ ਨੇ ਫੌਜੀ ਦੀ ਲਈ ਜਾਨ ! ਭਤੀਜਾ ਵੀ ਨਹੀਂ ਬਚਿਆ !
Punjab

ਪੰਜਾਬ ‘ਚ ਅਸਮਾਨੀ ਬਿਜਲੀ ਨੇ ਫੌਜੀ ਦੀ ਲਈ ਜਾਨ ! ਭਤੀਜਾ ਵੀ ਨਹੀਂ ਬਚਿਆ !

ਬਿਉਰੋ ਰਿਪੋਰਟ – ਫਾਜ਼ਿਲਕਾ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਚੱਕ ਟਾਹਲੀਵਾਲਾ ਪਿੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਚਾਚਾ ਭਤੀਜੇ ਦੀ ਮੌਤ ਹੋ ਗਈ ਹੈ । ਮ੍ਰਿਤਕ ਕਸ਼ਮੀਰ ਸਿੰਘ ਫੌਜ ਵਿੱਚ ਤਾਇਨਾਤ ਸੀ ਅਤੇ ਛੁੱਟੀ ‘ਤੇ ਘਰ ਆਇਆ ਸੀ ਅਤੇ ਭਤੀਜੇ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਬਿਜਲੀ ਡਿੱਗੀ ਅਤੇ ਦੋਵਾਂ ਦੀ ਮੌਤ ਹੋ ਗਈ ।

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫੌਜ ਵਿੱਚ ਭਰਤੀ ਕਸ਼ਮੀਰ ਸਿੰਘ 15 ਦਿਨ ਦੀ ਛੁੱਟੀ ‘ਤੇ ਆਇਆ ਸੀ 22 ਸਾਲ ਦਾ ਭਤੀਜਾ ਸੁਰਜੀਤ ਜਲਾਲਾਬਾਦ ਦੇ ITI ਵਿੱਚ ਡਿਪਲੋਮਾ ਕਰ ਰਿਹਾ ਸੀ । ਦੋਵੇ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਖੇਤੀ ਕਰ ਰਹੇ ਸੀ ਅਚਾਨਕ ਬਿਜਲੀ ਚਮਕੀ ਅਤੇ ਦੋਵੇ ਚਪੇਟ ਵਿੱਚ ਆ ਗਏ ।

ਦੱਸਿਆ ਜਾ ਰਿਹਾ ਹੈ ਕਿ ਫੌਜ ਵਿੱਚ ਫਰਤੀ ਕਸ਼ਮੀਰ ਸਿੰਘ ਦੀ 7 ਸਾਲ ਦੀ ਬੱਚੀ ਸੀ ਜੋ ਉਸ ਨੇ ਗੋਦ ਲਈ ਸੀ ਘਟਨਾ ਦੀ ਇਤਲਾਹ ਮਿਲ ਦੇ ਹੀ ਜਲਾਲਾਬਾਦ ਦੇ ਡੀਐੱਸਪੀ ਮੌਕੇ ਤੇ ਪਹੁੰਚੇ ।

Exit mobile version