ਬਿਉਰੋ ਰਿਪੋਰਟ – 3 ਸਤੰਬਰ ਨੂੰ ਫਿਰੋਜ਼ਪੁਰ (Firozpur) ਵਿੱਚ ਸਿੱਧੂ ਮੂਸੇਵਾਲਾ ਦੇ ਸਟਾਈਲ ਵਿੱਚ ਟ੍ਰਿਪਲ ਮਰਡਰ (Triple Murder) ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ । ਪੰਜਾਬ ਪੁਲਿਸ ਦੀ ਐਂਟਰੀ ਗੈਂਗਸਟਰ ਟਾਸਕ ਫੋਰਸ (AGTF) ਨੇ ਹਮਲੇ ਨੂੰ ਅੰਜਾਮ ਦੇਣ ਵਾਲੇ 7 ਸ਼ੂਟਰਾਂ (Shooter) ਨੂੰ ਮਹਾਰਾਸ਼ਟਰ ਦੇ ਔਰੰਗਾਬਾਦ (Aurangabad,Maharastra) ਤੋਂ ਗ੍ਰਿਫਤਾਰ ਕੀਤਾ ਹੈ ।
ਪੰਜਾਬ ਪੁਲਿਸ ਦੀ AGTF ਅਤੇ ਮਹਾਰਾਸ਼ਟਰਾ ਪੁਲਿਸ ਦੀ ਕ੍ਰਾਈਮ ਬਰਾਂਚ ਟੀਮ ਦੇ ਜੁਆਇੰਟ ਆਪਰੇਸ਼ਨਸ ਤੋਂ ਬਾਅਦ ਇੰਨਾਂ ਦੀ ਗ੍ਰਿਫਤਾਰੀ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਸੱਤੋਂ ਮੁਲਜ਼ਮ ਇਨੋਵਾ ਗੱਡੀ ਵਿੱਚ ਜਾ ਰਹੇ ਸਨ । ਪੁਲਿਸ ਲਗਾਤਾਰ ਟੈਕਨੀਕਲ ਸਹਾਇਤਾਂ ਨਾਲ ਮੁਲਜ਼ਮਾਂ ਦਾ ਪਿੱਛਾ ਕਰ ਰਹੇ ਸਨ। ਜਿਵੇਂ ਹੀ ਪੁਲਿਸ ਨੂੰ ਪੁੱਖਤਾ ਜਾਣਕਾਰੀ ਮਿਲੀ ਇਨੋਵਾ ਗੱਡੀ ਨੂੰ ਘੇਰਾ ਪਾਇਆ ਗਿਆ ਅਤੇ ਗ੍ਰਿਫਤਾਰੀ ਕੀਤੀ ਗਈ । ਪੁਲਿਸ ਮੁਲਜ਼ਮਾਂ ਦੇ ਕੋਲੋ ਹਥਿਆਰ ਵੀ ਬਰਾਮਦ ਹੋਏ ਹਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ 7 ਗੈਂਗਸਟਰ ਕਿਵੇਂ ਅਤੇ ਕਿਸ ਦੀ ਮਦਦ ਨਾਲ ਮਹਾਰਾਸ਼ਟਰ ਪਹੁੰਚੇ ਪੁਲਿਸ ਹੁਣ ਇਸ ਦੀ ਜਾਂਚ ਕਰੇਗੀ ।
ਜਿੰਨਾਂ 3 ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ਤਿੰਨੋ ਚਚੇਰੇ ਭਰਾ-ਭੈਣ ਸਨ । 3 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਕੋਲ 5 ਲੋਲ ਗੱਡੀ ਵਿੱਚ ਜਾ ਰਹੇ ਸਨ । ਜਿੰਨਾਂ ਵਿੱਚ 22 ਸਾਲਾ ਜਸਪ੍ਰੀਤ ਕੌਰ,21 ਸਾਲਾ ਅਕਾਸ਼ਦੀਪ ਸਿੰਘ ਅਤੇ 32 ਸਾਲ ਦੇ ਦਿਲਦੀਪ ਸਿੰਘ, ਅਨਮੋਲ ਸਿੰਘ ਅਤੇ ਹਰਪ੍ਰੀਤ ਸਿੰਘ ਸਨ । ਹਮਲੇ ਤੋਂ ਬਾਅਦ ਸਾਹਮਣੇ ਆਈ CCTV ਵਿੱਚ ਨਜ਼ਰ ਆ ਰਿਹਾ ਹੈ ਕਿ 2 ਬਾਈਕ ‘ਤੇ 6 ਬਦਮਾਸ਼ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਸਨ । ਜਿਵੇਂ ਹੀ ਕਾਰ ਗਲੀ ਵਿੱਚ ਆਈ, ਘੇਰਾ ਪਾ ਕੇ ਚਾਰੋ ਪਾਸੇ ਤੋਂ ਗੈਂਗਸਟਰਾਂ ਨੇ ਤਕਰੀਬਨ 50 ਦੇ ਕਰੀਬ ਗੋਲੀਆਂ ਚਲਾਇਆ ਸਨ । ਇਸ ਹਮਲੇ ਵਿੱਚ ਜਸਪ੍ਰੀਤ ਕੌਰ,ਅਕਾਸ਼ਦੀਪ ਸਿੰਘ ਅਤੇ ਦਿਲਦੀਪ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਕਾਰ ਵਿੱਚ ਬੈਠੇ 2 ਹੋਰ ਅਨਮੋਲ ਸਿੰਘ ਅਤੇ ਹਰਪ੍ਰੀਤ ਸਿੰਘ ਜਖਮੀ ਹੋਏ ਸਨ । ਇਹ ਸਾਰੇ ਕੰਬੋਜ ਨਗਰ ਦੇ ਰਹਿਣ ਵਾਲੇ ਸਨ। ਪੂਰਾ ਪਰਿਵਾਰ ਜਸਪ੍ਰੀਤ ਕੌਰ ਦੇ ਵਿਆਹ ਦੀ ਸ਼ਾਪਿੰਗ ਕਰਨ ਲਈ ਗਿਆ ਸੀ ।
ਇਸ ਮਾਮਲੇ ਵਿੱਚ 5 ਸਤੰਬਰ ਨੂੰ ਪੁਲਿਸ ਨੇ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿੰਨਾਂ ਵਿੱਚ ਤਿੰਨ ਦੀ ਪਛਾਣ ਕਰ ਲਈ ਗਈ ਸੀ । ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਮਲੇ ਵਿੱਚ ਮਾਰਿਆ ਗਿਆ ਦਿਲਦੀਪ ਦੀ ਆਸ਼ੀਸ਼ ਚੋਪੜਾ ਅਤੇ ਹੈਪੀ ਮਾਲ ਦੇ ਨਾਲ ਦੁਸ਼ਮਣੀ ਸੀ । ਦਿਲਦੀਪ ਦਾ ਵੀ ਅਪਰਾਧਿਕ ਰਿਕਾਰਡ ਸੀ ਉਸ ਦੇ ਖਿਲਾਫ ਖਰੜ ਅਤੇ ਮਮਦੋਤ ਵਿੱਚ 2 ਕਤਲ
ਦੇ ਮਾਮਲੇ ਦਰਜ ਸਨ । ਇਸ ਤੋਂ ਇਲਾਵਾ ਦਿਲਦੀਪ ਦੇ ਘਰ ਪਿਛਲੇ ਸਾਲ NIA ਨੇ ਰੇਡ ਵੀ ਕੀਤੀ ਸੀ ।