The Khalas Tv Blog Punjab 24 ਘੰਟੇ ਬਾਅਦ ਮਿਲਿਆ ਵਿਦਿਆਰਥੀ ! ਵੇਖ ਕੇ ਘਰ ਵਾਲਿਆਂ ਦਾ ਕਲੇਜਾ ਨਿਕਲ ਗਿਆ !
Punjab

24 ਘੰਟੇ ਬਾਅਦ ਮਿਲਿਆ ਵਿਦਿਆਰਥੀ ! ਵੇਖ ਕੇ ਘਰ ਵਾਲਿਆਂ ਦਾ ਕਲੇਜਾ ਨਿਕਲ ਗਿਆ !

ਬਿਊੋਰੋ ਰਿਪੋਰਟ : ਫਿਰੋਜ਼ਪੁਰ ਜ਼ਿਲ੍ਹੇ ਦੀ ਸਰਹੰਦ ਫੀਡਰ ਤੋਂ ਇੱਕ ਵਿਦਿਆਰਥੀ ਦੀ ਲਾਸ਼ ਮਿਲੀ ਹੈ । ਉਹ ਵਜੀਦਪੁਰ ਦੇ ਹਾਈ ਸਕੈਂਡਰੀ ਸਕੂਲ ਦਾ ਵਿਦਿਆਰਥੀ ਸੀ । ਮ੍ਰਿਤਕ ਦੀ ਪਛਾਣ ਪ੍ਰਤਾਪ ਨਗਰ ਦੇ ਮਨੁਬੁਧੀ ਸਿੰਘ ਦੇ ਰੂਪ ਵਿੱਚ ਹੋਈ ਹੈ । ਪਰਿਵਾਰ ਨੂੰ ਉਸ ਦੀ ਮੌਤ ਨੂੰ ਲੈਕੇ ਵੱਡਾ ਸ਼ੱਕ ਹੈ । ਜਿਸ ਦੀ ਜਾਂਚ ਦੇ ਲਈ ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ।

ਪਰਿਵਾਰ ਦੇ ਮੁਤਾਬਿਕ ਸੋਮਵਾਰ ਸਵੇਰ ਉਨ੍ਹਾਂ ਦਾ ਪੁੱਤਰ ਮੋਟਰ ਸਾਈਕਲ ‘ਤੇ ਸਕੂਲ ਜਾਣ ਲਈ ਨਿਕਲਿਆ ਸੀ । ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਸ਼ਾਮ ਤੱਕ ਉਹ ਘਰ ਨਹੀਂ ਪਰਤਿਆ ਤਾਂ ਉਸ ਦੀ ਤਲਾਸ਼ ਸ਼ੁਰੂ ਹੋ ਗਈ । ਇਸ ਦੌਰਾਨ ਫਰੀਦਕੋਟ ਰੋਡ ‘ਤੇ ਸਥਿਤ ਨਹਿਰ ਦੇ ਕਿਨਾਰੇ ਉਸ ਦੀ ਮੋਟਰ ਸਾਈਕਲ ਅਤੇ ਸਕੂਲ ਬੈਗ ਮਿਲਿਆ।

ਪਰਿਵਾਰ ਨੂੰ ਇਹ ਸ਼ੱਕ

ਅਨਹੋਨੀ ਦਾ ਸ਼ੱਕ ਹੋਣ ‘ਤੇs ਨਹਿਰ ਵਿੱਚ ਤਲਾਸ਼ ਕੀਤੀ ਗਈ ਤਾਂ ਫੀਡਰ ਵਿੱਚ ਲਾਸ਼ ਮਿਲੀ । ਮ੍ਰਿਤਕ ਦੇ ਦਾਦਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਬਹੁਤ ਹੀ ਖੁਸ਼ ਦਿਲ ਸੀ । ਉਸ ਦੇ ਨਾਲ ਸਕੂਲ ਵਿੱਚ ਅਧਿਆਪਕ ਅਤੇ ਬੱਚੇ ਬਹੁਤ ਪਿਆਰ ਕਰਦੇ ਸਨ । ਪਰ ਉਨ੍ਹਾਂ ਨੂੰ ਸ਼ੱਕ ਹੈ ਕੋਈ ਉਸ ਨੂੰ ਬਲੈਕਮੇਲ ਕਰ ਰਿਹਾ ਸੀ । ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਕਈ ਭਾਸ਼ਾਵਾਂ ਜਿਵੇ ਜਰਮਨੀ,ਉਰਦੂ ਸਿਖ ਰਿਹਾ ਸੀ । ਉਸ ਦਾ ਮੋਬਾਈਲ ਪੁਲਿਸ ਨੂੰ ਸੁਪਰਦ ਕਰ ਦਿੱਤਾ ਗਿਆ ਹੈ । ਹੁਣ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਨੂੰ ਆਖਿਰ ਕੌਣ ਤੰਗ ਪਰੇਸ਼ਾਨ ਕਰ ਰਿਹਾ ਸੀ ? ਕੀ ਉਸ ਨੇ ਆਪਣੀ ਜਾਨ ਆਪ ਲਈ ਹੈ ? ਜਾਂ ਉਸ ਦਾ ਕਤਲ ਕੀਤਾ ਗਿਆ ਹੈ ?

Exit mobile version