The Khalas Tv Blog Punjab ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਮਾਂ,ਪੁੱਤ ਨੂੰ ਹਰਾ ਕੇ ਸਰਪੰਚ ਬਣੀ !
Punjab

ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਮਾਂ,ਪੁੱਤ ਨੂੰ ਹਰਾ ਕੇ ਸਰਪੰਚ ਬਣੀ !

ਬਿਉਰੋ ਰਿਪੋਰਟ – ਫਿਰੋਜ਼ਪੁਰ ਤੋਂ ਵੀ ਸਰਪੰਚੀ ਚੋਣਾਂ ਨੂੰ ਲੈਕੇ ਦਿਲਚਸਪ ਤਸਵੀਰ ਸਾਹਮਣੇ ਆਈ ਹੈ । ਪਿੰਡ ਕੋਠੇ ਕਿੱਲਿਆ ਵਾਲੇ ਵਿੱਚ ਪੁੱਤਰ ਨੂੰ ਮਾਂ ਨੇ ਸਰਪੰਚੀ ਦੀ ਚੋਣਾਂ ਵਿੱਚ ਹਾਰ ਦਿੱਤਾ ਹੈ ।
ਸਹਿਮਤੀ ਨਾ ਬਣਨ ‘ਤੇ ਦੇਵੇ ਮਾਂ-ਪੁੱਤ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੇ ਸੀ । ਪਿੰਡ ਦੇ ਲੋਕਾਂ ਲਈ ਵੀ ਫੈਸਲਾ ਲੈਣਾ ਮੁਸ਼ਕਿਲ ਸੀ,ਮਾਂ ਦੇ ਤਜ਼ੁਰਬੇ ਨੂੰ ਵੇਖ ਦੇ ਹੋਏ ਪਿੰਡ ਦੇ ਲੋਕਾਂ ਨੇ ਪੁੱਤ ਤੋਂ ਜ਼ਿਆਦਾ ਮਾਂ ‘ਤੇ ਭਰੋਸਾ ਜਤਾਇਆ ਹੈ ।

ਮਾਂ ਨੇ ਦੱਸਿਆ ਪਰਿਵਾਰਕ ਮੈਂਬਰਾਂ ਨੇ ਭੜਕਾ ਕੇ ਮੇਰੇ ਪੁੱਤਰ ਨੂੰ ਖਿਲਾਫ ਚੋਣ ਲੜਨ ਲਈ ਰਾਜ਼ੀ ਕੀਤਾ । ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਸਮਝਿਆ,ਉਨ੍ਹਾਂ ਕਿਹਾ ਭਾਵੇ ਮੈਂ ਅੱਜ ਜਿੱਤ ਗਈ ਹਾਂ ਪਰ ਪੁੱਤਰ ਲਈ ਦੁੱਖੀ ਹਾਂ, ਜੇਕਰ ਉਹ ਮੇਰੀ ਜਿੱਤ ਵਿੱਚ ਨਾਲ ਹੁੰਦਾ ਤਾਂ ਇਹ ਖੁਸ਼ੀ ਦੁੱਗਣੀ ਹੋਣੀ ਸੀ । ਮਾਂ ਨੇ ਕਿਹਾ ਭਾਵੇ ਮੈਂ ਚੋਣ ਜਿੱਤੀ ਹੈ ਪਰ ਹਮੇਸ਼ਾ ਆਪਣੇ ਪੁੱਤਰ ਦੇ ਨਾਲ ਖੜੀ ਰਹਾਂਗੀ ।

 

Exit mobile version