The Khalas Tv Blog Punjab ਇਹ ਕਿਵੇ ਦੀ ਪੰਜਾਬੀ ਮਾਂ ! 3 ਸਾਲ ਦੇ ਪੁੱਤ ਨੂੰ ਦਰੱਖਤ ਨਾਲ ਬੰਨ ਕੀਤੀ ਇਹ ਹਰਕਤ !
Punjab

ਇਹ ਕਿਵੇ ਦੀ ਪੰਜਾਬੀ ਮਾਂ ! 3 ਸਾਲ ਦੇ ਪੁੱਤ ਨੂੰ ਦਰੱਖਤ ਨਾਲ ਬੰਨ ਕੀਤੀ ਇਹ ਹਰਕਤ !

ਬਿਊਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਔਰਤ ਨੇ ਆਪਣੇ 3 ਸਾਲ ਦੇ ਪੁੱਤਰ ਨੂੰ ਦਰੱਖਤ ਦੇ ਨਾਲ ਬੰਨ ਦਿੱਤਾ । ਔਰਤ ਨੇ ਇਹ ਅਣਮਨੁੱਖੀ ਹਰਕਤ ਇਸ ਲਈ ਕੀਤੀ ਕਿਉਂ ਉਸ ਦਾ ਪਤੀ ਨਾਲ ਵਿਵਾਦ ਚੱਲ ਰਿਹਾ ਸੀ ਜਿਸ ਦੇ ਬਦਲੇ ਵਿੱਚ ਉਸ ਨੇ ਬੱਚੇ ਨੂੰ ਟਾਰਚਰ ਕੀਤਾ । ਵਾਰਦਾਤ ਦਾ ਵੀਡੀਓ ਬੱਚੇ ਦੇ ਪਿਤਾ ਨੇ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਹੈ ਅਤੇ ਵੇਖਦੇ ਹੀ ਵੇਖਦੇ ਇਹ ਵਾਇਰਲ ਹੋ ਗਿਆ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋ ਦੋਵਾਂ ਪਤੀ-ਪਤਨੀ ‘ਤੇ ਕੇਸ ਦਰਜ ਕਰ ਲਿਆ ਹੈ ।

ਪਤਨੀ ਨੇ ਪਤੀ ਨੂੰ ਵੀ ਬੱਚੇ ਨੂੰ ਛੁਡਾਉਣ ਨਹੀਂ ਦਿੱਤਾ

ਜਾਣਕਾਰੀ ਦੇ ਮੁਤਾਬਿਕ ਫਿਰੋਜ਼ਪੁਰ ਦੇ ਮੋਹਨਕੇ ਦੇ ਸੁਰਿੰਦਰ ਕੁਮਾਰ ਦਾ ਆਪਣੀ ਪਤਨੀ ਅਵਿਨਾਸ਼ ਰਾਨੀ ਦੇ ਨਾਲ ਵਿਵਾਦ ਚੱਲ ਰਿਹਾ ਸੀ । ਦੋਵਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋਇਆ ਸੀ, ਅਵਿਨਾਸ਼ ਨੇ 3 ਸਾਲ ਦੇ ਬੱਚੇ ਨੂੰ ਰਸੀ ਦੇ ਨਾਲ ਬੰਨ ਦਿੱਤਾ ਉਸ ਦੇ ਪਤੀ ਨੇ ਛੁਡਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪਤਨੀ ਨੇ ਪਤੀ ਨੂੰ ਪਿੱਛੇ ਕਰ ਦਿੱਤਾ। ਪਤੀ ਸੁਰਿੰਦਰ ਨੇ ਲੁੱਕ ਕੇ ਆਪਣੇ ਬੱਚੇ ਦੀ ਰੱਸੀ ਨਾਲ ਬੰਨੀ ਹੋਈ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਵਾਇਰਲ ਕਰ ਦਿੱਤੀ ।

ਪੁਲਿਸ ਨੇ ਮੌਕੇ ‘ਤੇ ਜਾਕੇ ਕਾਰਵਾਈ ਕੀਤੀ

ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਵਿੱਚ ਵੀਡੀਓ ਪੁਲਿਸ ਦੇ ਕੋਲ ਪਹੁੰਚ ਗਈ । ਵੀਡੀਓ ਦੀ ਲੋਕੇਸ਼ ਦੇ ਅਦਾਰ ‘ਤੇ ਪੁਲਿਸ ਟੀਮ ਨੇ ਗਸ਼ਤ ਕਰਕੇ ਗੋਲੂਕਾ ਮੋੜ ਪਹੁੰਚ ਕੇ ਵੀਡੀਓ ਦੇ ਬਾਰੇ ਪੁੱਛ-ਗਿੱਛ ਕਰਦੇ ਹੋਏ ਸੁਰਿੰਦਰ ਦੇ ਘਰ ਪਹੁੰਚ ਗਈ । ਪੁਲਿਸ ਨੇ ਬੱਚੇ ਦੀ ਪੱਛਾਣ ਕੀਤੀ ਅਤੇ ਜੋ ਥਾਂ ਵੀਡੀਓ ਵਿੱਚ ਨਜ਼ਰ ਆ ਰਹੀ ਸੀ,ਉੱਥੇ ਪਹੁੰਚੇ ਪਰ ਉੱਥੇ ਬੱਚਾ ਨਹੀਂ ਮਿਲਿਆ । ਪੁੱਛਗਿੱਛ ਦੇ ਬਾਅਦ ਥਾਣਾ ਗੁਰੂਹਰਸਹਾਏ ਪੁਲਿਸ ਨੇ ਮੁਲਜ਼ਮ ਪਤੀ-ਪਤਨੀ ‘ਤੇ FIR ਦਰਜ ਕਰ ਲਈ ਹੈ ।

Exit mobile version