The Khalas Tv Blog Punjab ਪੁੱਤ ਖਾਤਰ ਮਾਂ ਨੇ ਕੁਰਬਾਨੀ ਦੀ ਕੀਤੀ ਮਿਸਾਲ ਕਾਇਮ !
Punjab

ਪੁੱਤ ਖਾਤਰ ਮਾਂ ਨੇ ਕੁਰਬਾਨੀ ਦੀ ਕੀਤੀ ਮਿਸਾਲ ਕਾਇਮ !

ਬਿਉਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਇੱਕ ਛੋਟੇ ਝਗੜੇ ਵਿੱਚ ਇੱਕ ਮਾਂ ਦਾ ਕਤਲ ਹੋ ਗਿਆ ਹੈ। ਦਰਅਸਲ ਮੁਹੱਲੇ ਵਿੱਚ ਹੋਏ ਝਗੜੇ ਦਾ ਬਦਲਾ ਲੈਣ ਲਈ ਇੱਕ ਸ਼ਖਸ ਤੇਜ਼ਧਾਰ ਹਥਿਆਰ ਲੈਕੇ ਘਰ ਵਿੱਚ ਦਾਖਲ ਹੋਇਆ ਅਤੇ ਮਾਂ ਕੋਲੋ ਪੁੱਤਰ ਬਾਰੇ ਪੁੱਛਿਆ। ਮਾਂ ਨੇ ਕਿਹਾ ਕਿ ਉਹ ਗੁਸਲਖਾਨੇ ਵਿੱਚ ਹੈ ਤਾਂ ਮੁਹੱਲੇ ਦਾ ਸ਼ਖਸ ਉਸ ਨੂੰ ਮਾਰਨ ਦੇ ਲਈ ਅੱਗੇ ਵਧਿਆ ਪਰ ਮਾਂ ਨੇ ਉਸ ਦਾ ਰਸਤਾ ਰੋਕ ਲਿਆ ਤਾਂ ਮੁਲਜ਼ਮ ਬਲਵਿੰਦਰ ਸਿੰਘ ਨੇ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਬਸਤੀ ਖਲੀਲ ਵਾਲੀ ਦਾ ਹੈ।।

ਮ੍ਰਿਤਕ ਔਰਤ ਦੇ ਪਤੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰੀਤਮ ਕੌਰ ਅਤੇ ਪੁੱਤਰ ਮਨਜੀਤ ਸਿੰਘ ਘਰ ਵਿੱਚ ਮੌਜੂਦ ਸਨ । ਪੁੱਤਰ ਬਾਥਰੂਮ ਵਿੱਚ ਸੀ ਮੁਲਜ਼ਮ ਬਲਵਿੰਦਰ ਸਿੰਘ ਤੇਜ਼ਧਾਰ ਹਥਿਆਰ ਲੈਕੇ ਵੜਿਆ ਪਤਨੀ ਨੂੰ ਪੁੱਛਿਆ ਕਿ ਪੁੱਤਰ ਮਨਜੀਤ ਸਿੰਘ ਕਿੱਥੇ ਹੈ ਉਸ ਨੇ ਕਿਹਾ ਨਹਾਉਣ ਗਿਆ ਹੈ ।

ਬਲਵਿੰਦਰ ਉਸ ਨੂੰ ਮਾਰਨ ਦੇ ਲਈ ਬਾਥਰੂਮ ਵੱਲ ਵਧਿਆ ਤਾਂ ਪ੍ਰੀਤਮ ਕੌਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪ੍ਰੀਤਮ ਕੌਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਪ੍ਰੀਤਮ ਕੌਰ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ ਉਸ ਨੂੰ ਪਹਿਲਾਂ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ । ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ।

Exit mobile version