The Khalas Tv Blog Punjab ਜਨਮ ਦਿਨ ਦੀ ਪਾਰਟੀ ਵਿੱਚ ਹੋਇਆ ਇਹ ਕੰਮ ! ਲੋਕਾਂ ਦੇ ਹੋਸ਼ ਉੱਡੇ !
Punjab

ਜਨਮ ਦਿਨ ਦੀ ਪਾਰਟੀ ਵਿੱਚ ਹੋਇਆ ਇਹ ਕੰਮ ! ਲੋਕਾਂ ਦੇ ਹੋਸ਼ ਉੱਡੇ !

 

ਬਿਊਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਅਚਾਨਕ ਤਾਬੜ ਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਵਾਰਦਾਤ ਵਿੱਚ 4 ਲੋਕ ਜਖ਼ਮੀ ਹੋ ਗਏ । ਜਦਕਿ ਇੱਕ ਗੰਭੀਰ ਹੋ ਗਿਆ । ਜਖਮੀ ਨੂੰ ਜੀਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਥਾਣਾ ਸਿੱਟੀ ਜੀਰਾ ਪੁਲਿਸ ਨੇ ਮੰਗਲਵਾਰ ਅਣਪਛਾਲੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਪੀੜਤ ਹਰਪ੍ਰੀਤ ਸਿੰਘ ਫਤਿਹਗੜ੍ਹ ਕੋਰੋਟਾਨਾ ਜ਼ਿਲ੍ਹਾਂ ਮੋਗਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋਸਤ ਮਨਪ੍ਰੀਤ ਸਿੰਘ ਦੀ ਜਨਮ ਦਿਨ ਦੀ ਪਾਰਟੀ ਸੀ । ਜੋ ਜੀਰਾ ਦੇ GN ਰੈਸਟੋਰੈਂਟ ਵਿੱਚ ਰੱਖੀ ਸੀ । ਸਾਰੇ ਦੋਸਤ ਉੱਥੇ ਇਕੱਠੇ ਹੋਏ ਸਨ । ਸਾਰੇ ਦੋਸਤ ਖਾ ਪੀ ਰਹੇ ਸਨ ਅਤੇ ਡਾਂਸ ਕਰ ਰਹੇ ਸਨ । ਇਸੇ ਰੈਸਟੋਰੈਂਟ ਵਿੱਚ ਤਕਰੀਬਨ 8 ਅਣਪਛਾਤੇ ਡਾਂਸ ਕਰ ਰਹੇ ਸਨ । ਉਨ੍ਹਾਂ ਵਿੱਚੋਂ ਵਿੱਚੋ ਕਿਸੇ ਨੇ ਇੱਕ ਨੇ ਉਨ੍ਹਾਂ ਦੇ ਸਿਰ ‘ਤੇ ਬੋਤਲ ਮਾਰੀ । ਉਨ੍ਹਾਂ ਦੀ ਪੱਗ ਡਿੱਗ ਗਈ । ਉਸੇ ਸਮੇਂ ਕਿਸੇ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਇਸ ਵਾਰਦਾਤ ਵਿੱਚ ਚਾਰ ਲੋਕ ਜਖ਼ਮੀ ਹੋ ਗਏ ।

ਮੁਲਜ਼ਮ ਫਾਇਰਿੰਗ ਕਰਦੇ ਹੋਏ ਉੱਥੋਂ ਫਰਾਰ ਹੋ ਗਏ । ਹਰਪ੍ਰੀਤ ਨੇ ਕਿਹਾ ਉਹ ਲੋਕ ਉਨ੍ਹਾਂ ਨੂੰ ਜਾਣ ਦੇ ਤੱਕ ਨਹੀਂ ਸੀ । ਵਾਰਦਾਤ ਦੀ ਇਤਲਾਹ ਮਿਲ ਦੇ ਹੀ ਉੱਥੇ ਪੁਲਿਸ ਪਹੁੰਚੀ । ਪੁਲਿਸ ਨੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈਕੇ ਖੰਗਾਲਨੇ ਸ਼ੁਰੂ ਕਰ ਦਿੱਤੇ । ਪੁਲਿਸ ਨੇ ਹਰਪ੍ਰੀਤ ਦੇ ਬਿਆਨ ਦੇ ਅਧਾਰ ‘ਤੇ ਅਣਪਛਾਲੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

Exit mobile version