The Khalas Tv Blog India ਚੱਲਦੀ ਮੀਟਿੰਗ ‘ਚ ਮਹਿਲਾ ਪੁਲਿਸ ਅਧਿਕਾਰੀ ਨਾਲ ਹੋਈ ਬੁਰੀ, live ਵੀਡੀਓ ਵਾਈਰਲ
India

ਚੱਲਦੀ ਮੀਟਿੰਗ ‘ਚ ਮਹਿਲਾ ਪੁਲਿਸ ਅਧਿਕਾਰੀ ਨਾਲ ਹੋਈ ਬੁਰੀ, live ਵੀਡੀਓ ਵਾਈਰਲ

ਕੈਥਲ : ਹਰਿਆਣਾ ਦੇ ਕੈਥਲ ਦੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਤੇ ਇੱਕ ਮਹਿਲਾ ਪੁਲਿਸ ਕਰਮਚਾਰੀ ਵਿਚਾਲੇ ਗਰਮਾ-ਗਰਮ ਬਹਿਸ ਦੇਖੀ ਜਾ ਸਕਦੀ ਹੈ। ਦਰਅਸਲ, ਇਹ ਸਾਰਾ ਮਾਮਲਾ ਪਤੀ-ਪਤਨੀ ਦੇ ਝਗੜੇ ਨੂੰ ਲੈ ਕੇ ਲੜਕੇ ਦੀ ਜਾਂਚ ਲਈ ਮਹਿਲਾ ਕਮਿਸ਼ਨ ਦੇ ਹੁਕਮਾਂ ਨਾਲ ਸ਼ੁਰੂ ਹੋਇਆ ਸੀ।

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਣੂ ਭਾਟੀਆ ਸ਼ੁੱਕਰਵਾਰ ਨੂੰ ਕੈਥਲ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਔਰਤਾਂ ਲਈ ਬਣੇ ਵਨ ਸਟਾਪ ਸੈਂਟਰ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਰੇਣੂ ਭਾਟੀਆ ਨੇ ਆਪਣੇ ਹੋਰ ਮੈਂਬਰਾਂ ਨਾਲ ਮਿਲ ਕੇ ਔਰਤਾਂ ਨਾਲ ਜੁੜੀਆਂ ਹੋਰ ਸਮੱਸਿਆਵਾਂ ਸੁਣੀਆਂ।

ਇਸੇ ਸਿਲਸਿਲੇ ਵਿੱਚ ਇੱਕ ਵਾਰ ਫਿਰ ਪਤੀ-ਪਤਨੀ ਦੇ ਝਗੜੇ ਦਾ ਪੁਰਾਣਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਇਸ ਮਾਮਲੇ ਸਬੰਧੀ ਆਈਓ (ਜਾਂਚ ਅਧਿਕਾਰੀ) ਵੀਨਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਰੇਣੂ ਨੇ ਮਹਿਲਾ ਜਾਂਚ ਅਧਿਕਾਰੀ ਨੂੰ ਪੁੱਛਿਆ ਕਿ ਮਹਿਲਾ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਉਸ ਨੇ ਮੁਲਜ਼ਮ ਲੜਕੇ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ।

ਜਿਸ ‘ਤੇ ਜਾਂਚ ਅਧਿਕਾਰੀ ਵੀਨਾ ਨੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਤਾਂ ਰੇਣੂ ਭਾਟੀਆ ਨੇ ਉਸ ਨੂੰ ਤੁਰੰਤ ਮੀਟਿੰਗ ਰੂਮ ਤੋਂ ਚਲੇ ਜਾਣ ਲਈ ਕਿਹਾ। ਇਸ ਤੋਂ ਬਾਅਦ ਵੀਨਾ ਉਸ ਨੂੰ ਹਰ ਗੱਲ ਦਾ ਜਵਾਬ ਦੇਣ ਲੱਗੀ। ਵੀਨਾ ਦੇ ਇਸ ਰਵੱਈਏ ਤੋਂ ਨਾਰਾਜ਼ ਹੋ ਕੇ ਰੇਣੂ ਉਸ ਨੂੰ ਚੇਤਾਵਨੀ ਦਿੰਦੀ ਹੈ ਕਿ ਤੁਸੀਂ ਪਹਿਲਾਂ ਬਾਹਰ ਚਲੇ ਜਾਓ।
ਝਗੜਾ ਇੰਨਾ ਵੱਧ ਗਿਆ ਕਿ ਮਹਿਲਾ ਪੁਲਿਸ ਮੁਲਾਜ਼ਮ ਨੇ ਭਰੀ ਮੀਟਿੰਗ ਵਿੱਚ ਕਮਿਸ਼ਨ ਦੇ ਚੇਅਰਮੈਨ ਨੂੰ ਕਿਹਾ ਕਿ ਜੇਕਰ ਉਹ ਚੇਅਰਮੈਨ ਬਣ ਗਈ ਹੈ ਤਾਂ ਉਸ ਨੂੰ ਦੂਸਰਿਆਂ ਦੀ ਬੇਇੱਜ਼ਤੀ ਕਰਨ ਦਾ ਹੱਕ ਨਹੀਂ ਮਿਲ ਗਿਆ।

Exit mobile version