ਬਿਉਰੋ ਰਿਪੋਰਟ – PGI ਚੰਡੀਗੜ੍ਹ (CHANDIGARH) ਵਿੱਚ ਯੂਰੋਲਾਜੀ ਵਿਭਾਗ ਦੇ ਇੱਕ ਡਾਕਟਰ ’ਤੇ ਮਰੀਜ਼ ਗੰਭੀਰ ਇਲਜ਼ਾਮ ਲਗਾਏ ਹਨ। 38 ਸਾਲ ਦੀ ਮਹਿਲਾ ਮਰੀਜ਼ ਨੇ ਦਾਅਵਾ ਕੀਤਾ ਹੈ ਕਿ ਇਲਾਜ ਦੇ ਦੌਰਾਨ ਡਾਕਟਰ ਨੇ ਨਾ ਸਿਰਫ਼ ਉਸ ਦੀ ਇਜਾਜ਼ਤ ਦੇ ਬਿਨਾਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਬਲਕਿ ਮਹਿਲਾ ਅਟੈਂਡੈਂਟ ਦੀ ਗੈਰ ਮੌਜੂਦਗੀ ਵਿੱਚ ਉਸ ਨੂੰ ਗ਼ਲਤ ਤਰੀਕੇ ਨਾਲ ਹੱਥ ਲਗਾਇਆ ਹੈ। ਇਸ ਇਲਜ਼ਾਮ ਤੋਂ ਬਾਅਦ PGI ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਨੇ ਕਿਹਾ PGI ਵਿੱਚ ਮਰੀਜ਼ਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਤੀਰਾ ਉਹ ਬਰਦਾਸ਼ਤ ਨਹੀਂ ਕਰ ਸਦਕੇ ਹਨ, ਖਾਸ ਕਰਕੇ ਉਨ੍ਹਾਂ ਮਰੀਜ਼ਾਂ ਨਾਲ ਜੋ ਭਰੋਸੇ ਦੇ ਨਾਲ ਇਲਾਜ ਦੇ ਲਈ ਆਉਂਦੇ ਹਨ।
ਕੀ ਹੈ ਮਾਮਲਾ
ਜਿਸ ਮਹਿਲਾ ਮਰੀਜ਼ ਨੇ ਇਲਜ਼ਾਮ ਲਗਾਇਆ ਹੈ ਉਹ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਕਿਡਨੀ ਸਟੋਨ ਦੇ ਇਲਾਜ ਦੇ ਲਈ PGI ਦੀ ਯੂਰੋਲਾਜੀ OPD ਵਿੱਚ ਆਈ ਸੀ। ਉਸ ਨੇ ਸ਼ਿਕਾਇਤ ਕੀਤੀ ਹੈ ਕਿ ਡਾਕਟਰ ਨੇ ਜਾਂਚ ਦੇ ਦੌਰਾਨ ਮਹਿਲਾ ਅਟੈਂਡੈਂਟ ਨੂੰ ਨਹੀਂ ਬੁਲਾਇਆ ਅਤੇ ਉਸ ਦੀ ਭਾਬੀ ਨੂੰ ਵੀ ਕਮਰੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਉਸ ਨੇ ਕਿਹਾ ਜਦੋਂ ਉਹ ਦੁਪਹਿਰ ਵਿੱਚ ਮੁੜ ਤੋਂ OPD ਵਿੱਚ ਗਈ ਤਾਂ ਡਾਕਟਰ ਨੇ ਉਸ ਨੂੰ ਵਾਪਸ ਬੁਲਾਇਆ। ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਗ਼ਲਤ ਤਰੀਕੇ ਨਾਲ ਹੱਥ ਲਗਾਇਆ ਗਿਆ।
ਸ਼ਿਕਾਇਤਕਰਤਾ ਨੇ ਸ਼ੁਰੂਆਤ ਵਿੱਚ ਡਾਕਟਰ ਦੇ ਵਤੀਰੇ ਨੂੰ ਨਜ਼ਰ ਅੰਦਾਜ ਕੀਤਾ ਪਰ ਫਿਰ ਸੋਚਿਆ ਕਿ PGI ਦੇ ਸੀਨੀਅਰ ਡਾਕਟਰ ਅਜਿਹਾ ਗ਼ਲਤ ਕੰਮ ਨਹੀਂ ਕਰਨਗੇ। ਹਾਲਾਂਕਿ ਜਦੋਂ ਉਸ ਨੂੰ ਦੂਜੀ ਵਾਰ ਬੁਲਾਇਆ ਗਿਆ ਅਤੇ ਇਸੇ ਤਰ੍ਹਾਂ ਦੀ ਹਰਕਤ ਕੀਤੀ ਗਈ ਤਾਂ ਉਸ ਨੇ ਸ਼ਿਕਾਇਤ ਕਰਨ ਦਾ ਫੈਸਲਾ ਲਿਆ। ਮਹਿਲਾ ਨੇ PGI ਦੇ ਡਾਇਰੈਕਟਰ ਦੇ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਉਸ ਦੀ ਦੇਖਭਾਲ ਕੋਈ ਹੋਰ ਡਾਕਟਰ ਕਰੇ।
ਡਾਕਟਰ ਸ਼ੈਂਕੀ ਸਿੰਘ, ਜਿੰਨਾਂ ’ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਇਲਜ਼ਾਮ ਹੈ ਅਤੇ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਜਾਂਚ ਦੇ ਬਾਅਦ ਸਚਾਈ ਸਾਹਮਣੇ ਆ ਜਾਵੇਗੀ।
ਕਲੀਨਿਕਲ ਐਸਟੇਬਲਿਸ਼ਮੈਂਟ ਐਕਟ ਦੇ ਤਹਿਤ, ਹਸਪਤਾਲਾਂ ਵਿੱਚ ਕਿਸੇ ਪੁਰਸ਼ ਮੁਲਾਜ਼ਮ ਨਾਲ ਮਹਿਲਾ ਦੀ ਜਾਂਚ, ਉਪਚਾਰ ਦੌਰਾਨ ਇੱਕ ਮਹਿਲਾ ਅਟੈਂਡੈਂਟ ਦਾ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਮਹਿਲਾ ਮਰੀਜ਼ ਦੇ ਨਾਲ ਕੋਈ ਰਿਸ਼ਤੇਦਾਰ ਮੌਜੂਦ ਨਹੀਂ ਹੁੰਦਾ ਹੈ ਤਾਂ ਹਸਪਤਾਲ ਇਹ ਤੈਅ ਕਰਦਾ ਹੈ ਕਿ ਮਹਿਲਾ ਅਟੈਂਡੈਂਟ ਨੂੰ ਜਾਂਚ ਦੇ ਦੌਰਾਨ ਬੁਲਾਇਆ ਜਾਵੇ।