The Khalas Tv Blog Punjab ਕੈਪਟਨ ਨੇ ਖਿਡਾਰੀਆਂ ਦੇ ਸਾਹਮਣੇ ਕੀਤਾ ਅਜਿਹਾ ਕੰਮ, ਸਭ ਦੇ ਮੂੰਹ ਅੱਡੇ ਰਹਿ ਗਏ
Punjab

ਕੈਪਟਨ ਨੇ ਖਿਡਾਰੀਆਂ ਦੇ ਸਾਹਮਣੇ ਕੀਤਾ ਅਜਿਹਾ ਕੰਮ, ਸਭ ਦੇ ਮੂੰਹ ਅੱਡੇ ਰਹਿ ਗਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਕੀਉ ਉਲੰਪਿਕਸ-2020 ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਉਲੰਪਿਕ ਤਗ਼ਮਾ ਜੇਤੂਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਸਮੇਤ ਪੰਜਾਬ ਦੇ ਸਾਰੇ ਵਿਧਾਇਕ, ਮੰਤਰੀ ਸ਼ਾਮਿਲ ਹੋਏ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਸਟੇਜ ਤੋਂ ਸਿੱਧਾ ਇਨਾਮ ਰਾਸ਼ੀ ਕਿਸੇ ਦੇ ਖਾਤੇ (ਅਕਾਊਂਟ) ਵਿੱਚ ਪਾਈ ਹੋਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਦਿੱਤੀ ਇਨਾਮ ਰਾਸ਼ੀ ਸਟੇਜ ਤੋਂ ਹੀ ਆਪਣੇ ਲੈਪਟਾਪ ਤੋਂ ਬਟਨ ਦੱਬ ਕੇ ਖਿਡਾਰੀਆਂ ਦੇ ਖਾਤੇ ਵਿੱਚ ਸਿੱਧੀ ਟਰਾਂਸਫਰ ਕਰ ਦਿੱਤੀ। ਇਹ ਬਟਨ ਰਾਜਪਾਲ ਅਤੇ ਕੈਪਟਨ, ਦੋਵਾਂ ਨੇ ਇਕੱਠਿਆਂ ਦਬਾਇਆ। ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਵਾਲਿਆਂ ਨੂੰ 21 ਲੱਖ ਰੁਪਏ, ਹਾਕੀ ਖਿਡਾਰਨਾਂ ਗੁਰਜੀਤ ਕੌਰ ਅਤੇ ਰੀਨਾ ਖੋਖਰ, ਕਮਲਪ੍ਰੀਤ ਕੌਰ ਨੂੰ 50 ਲੱਖ ਰੁਪਏ, ਪੁਰਸ਼ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ 2.51 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ। ਖਿਡਾਰੀਆਂ ਨੂੰ ਰਾਸ਼ੀ ਇਨਾਮ ਦੇ ਨਾਲ ਪੁਰਸਕਾਰ ਅਤੇ ਸ਼ਾਲ ਵੀ ਦਿੱਤੇ ਗਏ। ਸਾਰੀ ਇਨਾਮ ਰਾਸ਼ੀ ਖਿਡਾਰੀਆਂ ਦੇ ਅਕਾਊਂਟ ਵਿੱਚ ਭੇਜੀ ਗਈ। ਸਾਰੇ ਖਿਡਾਰੀਆਂ ਨੂੰ 32.67 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਆ ਗਿਆ। ਬਾਅਦ ਵਿੱਚ ਖਿਡਾਰੀਆਂ ਨੇ ਵੀ ਸਾਰਿਆਂ ਨੂੰ ਸੰਬੋਧਨ ਕੀਤਾ। ਖਿਡਾਰੀਆਂ ਨੇ ਅੱਗੇ ਭਵਿੱਖ ਵਿੱਚ ਵੀ ਮੈਡਲ ਲਿਆਉਣ ਦਾ ਭਰੋਸਾ ਦਿੱਤਾ। ਕੈਪਟਨ ਨੇ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ ਨੂੰ ਐੱਸਪੀ ਬਣਾਉਣ ਦਾ ਐਲਾਨ ਕੀਤਾ ਹੈ।

ਖਿਡਾਰੀਆਂ ਨੇ ਵੀ ਕੈਪਟਨ ਨੂੰ ਦਿੱਤਾ ਤੋਹਫ਼ਾ

ਸਾਰੇ ਹਾਕੀ ਖਿਡਾਰੀਆਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਤੋਹਫ਼ਾ ਦਿੱਤਾ। ਸਾਰੇ ਹਾਕੀ ਖਿਡਾਰੀਆਂ ਨੇ ਇੱਕ ਹਾਕੀ ਸਟਿੱਕ ‘ਤੇ ਆਪਣੇ ਨਾਂ ਲਿਖ ਕੇ ਕੈਪਟਨ ਨੂੰ ਤੋਹਫ਼ਾ ਦਿੱਤਾ।

ਕੈਪਟਨ ਵੱਲੋਂ ਸਭ ਤੋਂ ਪਹਿਲਾਂ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਬਾਕੀ ਸਾਰੇ ਹਾਕੀ ਖਿਡਾਰੀਆਂ ਨੂੰ ਵੀ ਬੁਕੇ ਦੇ ਕੇ ਪਹਿਲਾਂ ਸਨਮਾਨਿਤ ਕੀਤਾ ਗਿਆ। ਔਰਤ ਹਾਕੀ ਟੀਮ ਦੀ ਹਾਕੀ ਖਿਡਾਰਨ ਗੁਰਜੀਤ ਕੌਰ, ਰੀਨਾ ਖੋਖਰ, ਸਿਮਰਨਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਡਿਸਕਸ ਥ੍ਰੋਅ ਦੀ ਖਿਡਾਰਨ ਕਮਲਪ੍ਰੀਤ ਕੌਰ, ਸ਼ਾਟਪੁੱਟ ਖਿਡਾਰੀ ਤੇਜਿੰਦਰ ਸਿੰਘ ਤੂਰ, ਬੈਡਮਿੰਟਨ ਖਿਡਾਰਨ ਪਲਕ, ਸ਼ੂਟਰ ਅੰਜ਼ੁਮ ਮਊਦਗਿੱਲ ਨੂੰ ਵੀ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨੂੰ ਕੇਸ਼ ਪ੍ਰਾਈਜ਼ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਵੀਡੀਓ ਦਿਖਾਈ ਗਈ, ਜਿਸ ਵਿੱਚ ਉਹ ਖੇਡ ਦਾ ਪ੍ਰਦਰਸ਼ਨ ਕਰ ਰਹੇ ਸਨ।

ਰਾਣਾ ਸੋਢੀ ਨੇ ਲੜਕੀਆਂ ਲਈ ਕੀਤਾ ਵੱਡਾ ਐਲਾਨ

ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੀ ਹਾਕੀ ਟੀਮ ਨੇ ਹਾਕੀ ਦੀ ਖੇਡ ਵਿੱਚ ਸਾਡਾ ਸਿਰ ਉੱਚਾ ਕੀਤਾ ਹੈ। ਸਾਰੇ ਹਿੰਦੁਸਤਾਨ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਪੰਜਾਬ ਖੇਡਾਂ ਵਿੱਚ ਪੁਲਾਂਘਾ ਮਾਰ ਰਿਹਾ ਹੈ। ਅਸੀਂ ਜਲੰਧਰ ਵਿੱਚ ਲੜਕੀਆਂ ਲਈ ‘ਵੂਮੈਨ ਵਿੰਗ ਅਕੈਡਮੀ’ ਸ਼ੁਰੂ ਕਰਨ ਜਾ ਰਹੇ ਹਾਂ।

ਕੈਪਟਨ ਨੇ ਹੌਂਸਲਾ ਅਫ਼ਜ਼ਾਈ ਦੇ ਨਾਲ ਕੀਤੇ ਅਹਿਮ ਐਲਾਨ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਖਿਡਾਰੀਆਂ ਦਾ ਧੰਨਵਾਦ ਕਰਨ ਲਈ ਮਿਲੇ ਹਾਂ, ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂ ਉੱਚਾ ਰੱਖਿਆ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੇਡਾਂ ਦਾ ਹੋਰ ਵਿਸਥਾਰ ਕਰੀਏ। ਖੇਡਾਂ ਦੀ ਗੂੰਜ ਪੰਜਾਬ ਦੀ ਧਰਤੀ ਤੋਂ ਉੱਠੀ ਸੀ। ਉਨ੍ਹਾਂ ਨੇ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ। ਮੈਂ ਸਾਰੇ ਖਿਡਾਰੀਆਂ ਦਾ ਇਕੱਲਾ-ਇਕੱਲਾ ਮੈਚ ਦੇਖਿਆ ਹੈ। ਉਨ੍ਹਾਂ ਨੇ ਕਮਲਪ੍ਰੀਤ ਕੌਰ ਨੂੰ ਕਿਹਾ ਕਿ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੰਗਾ ਖਾਣਾ ਖਵਾਉਣ ਲਈ ਕਿਤੇ ਲੈ ਕੇ ਜਾਵਾਂਗਾ। ਦਰਅਸਲ, ਕਮਲਪ੍ਰੀਤ ਕੌਰ ਨੇ ਇੱਕ ਵਾਰ ਖਵਾਹਿਸ਼ ਕੀਤੀ ਸੀ ਕਿ ਉਹ ਚੰਗਾ ਭੋਜਨ ਖਾਣਾ ਚਾਹੁੰਦੀ ਹੈ। ਕੈਪਟਨ ਨੇ ਬਾਕੀ ਖਿਡਾਰੀਆਂ ਨੂੰ ਵੀ ਕਿਹਾ ਕਿ ਕਿਸੇ ਦਿਨ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥੀਂ ਖਾਣਾ ਬਣਾ ਕੇ ਖਵਾਉਣਗੇ। ਉਨ੍ਹਾਂ ਨੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਪਿੰਡਾਂ ਦੇ ਸਕੂਲਾਂ ਦਾ ਨਾਂ, ਉਨ੍ਹਾਂ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਕੈਪਟਨ ਨੇ ਇਸ ਮੌਕੇ ਭਾਰਤੀ ਦੌੜਾਕ ਮਿਲਖਾ ਸਿੰਘ ਨੂੰ ਵੀ ਯਾਦ ਕੀਤਾ।

ਰਾਜਪਾਲ ਨੇ ਦਿੱਤੀ ਵਧਾਈ

ਰਾਜਪਾਲ ਵੀਪੀ ਸਿੰਘ ਬਦਨੌਰ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਕਾਮਯਾਬੀ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਖਿਡਾਰੀਆਂ ‘ਤੇ ਮਾਣ ਹੈ। ਸਾਰੇ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਅਸੀਂ ਚੰਡੀਗੜ੍ਹ ਵਿੱਚ ਇੱਕ ਗੋਲਫ਼ ਟੂਰਨਾਮੈਂਟ ਰੱਖਿਆ ਹੈ। ਚੰਡੀਗੜ੍ਹ ਵਿੱਚ ਸ਼ੂਟਿੰਗ ਦੇ ਖੇਡ ਲਈ ਸ਼ੂਟਿੰਗ ਰੇਂਜ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬਹੁਤ ਸਾਰੇ ਸ਼ੂਟਰਸ ਨੂੰ ਲਾਭ ਦੇਣ ਲਈ ਅਸੀਂ ‘ਸਟੇਟ ਆਫ਼ ਦੀ ਆਰ’ (State Of The Our) ਸ਼ੁਰੂ ਕਰਾਂਗੇ।

Exit mobile version