The Khalas Tv Blog Punjab ਪੰਜਾਬ ‘ਚ ਇਹ ਰਾਖਸ਼ਸ ਕਿੱਥੋਂ ਆਇਆ ? 3 ਸਾਲ ਤੱਕ ਇੱਕ ਮਾਂ ਦੀ ਇੱਜ਼ਤ ਤਾਰ-ਤਾਰ ਕੀਤੀ !
Punjab

ਪੰਜਾਬ ‘ਚ ਇਹ ਰਾਖਸ਼ਸ ਕਿੱਥੋਂ ਆਇਆ ? 3 ਸਾਲ ਤੱਕ ਇੱਕ ਮਾਂ ਦੀ ਇੱਜ਼ਤ ਤਾਰ-ਤਾਰ ਕੀਤੀ !

ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ ਇੱਕ ਹੈਵਾਨੀਅਤ ਭਰੀ ਵਾਰਦਾਤ ਸਾਹਮਣੇ ਆਈ ਹੈ । ਲੱਸੀ ਲੈਣ ਗਈ ਔਰਤ ਦੇ ਨਾਲ ਇੱਕ ਮੁਲਜ਼ਮ ਨੇ ਗੰਨ ਪੁਆਇੰਟ ‘ਤੇ ਜ਼ਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ । ਜਿਸ ਤੋਂ ਬਾਅਦ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌ ਤ ਹੋ ਗਈ । ਮ੍ਰਿਤਕਾ ਦੇ ਪਤੀ ਨੇ ਮੁਲਜ਼ਮ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ।

ਪਤੀ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ, ਪਿੰਡ ਦੇ ਇੱਕ ਸ਼ਕਸ ਨੇ ਤਕਰੀਬਨ 3 ਸਾਲ ਪਹਿਲਾਂ ਉਸ ਦੀ ਪਤਨੀ ਦੇ ਨਾਲ ਜ਼ਬਰ ਜਨਾਹ ਕੀਤਾ ਸੀ । ਇਸ ਦੌਰਾਨ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ,ਉਸੇ ਵੇਲੇ ਤੋਂ ਉਹ ਬਲੈਕਮੇਲਿੰਗ ਕਰਦਾ ਆ ਰਿਹਾ ਹੈ। ਤਕਰੀਬਨ 1 ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਬਲੈਕਮੇਲਿੰਗ ਤੋਂ ਪਰੇਸ਼ਾਨ ਹੋਕੇ ਪੂਰੀ ਗੱਲ ਘਰ ਵਾਲਿਆਂ ਨੂੰ ਦੱਸੀ । ਇਸ ਦੇ ਬਾਅਦ ਪਰਿਵਾਰ ਪੁਲਿਸ ਦੇ ਕੋਲ ਵੀ ਗਏ,ਪਰ ਕੋਈ ਸੁਣਵਾਈ ਨਹੀਂ ਹੋਈ। ਪਰ ਇਸ ਦੌਰਾਨ ਪਤਨੀ ਦੀ ਸਿਹਤ ਖਰਾਬ ਹੁੰਦੀ ਗਈ।

ਹੁਣ ਜਦੋਂ ਉਸ ਦੀ ਪਤਨੀ ਪਿੰਡ ਵਿੱਚ ਲੱਸੀ ਲੈਣ ਗਈ ਤਾਂ ਮੁਲਜ਼ਮ ਨੇ ਵੀਡੀਓ ਨਾਲ ਬਲੈਕਮੇਲਿੰਗ ਕਰਕੇ ਪਿਸਤੌਲ ਰੱਖ ਕੇ ਜ਼ਬਰ ਜਨਾਹ ਕੀਤਾ ਜਿਸ ਤੋਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਗਈ । 3 ਸਾਲਾਂ ਵਿੱਚ ਲਗਾਤਾਰ 2 ਵਾਰ ਔਰਤ ਦੇ ਨਾਲ ਜ਼ਬਰ ਜਨਾਹ ਵਰਗਾ ਗੁਨਾਹ ਕੀਤਾ ਗਿਆ । ਜੇਕਰ ਪਹਿਲੀ ਵਾਰ ਹੀ ਔਰਤ ਨੇ ਬਿਨਾਂ ਡਰੇ ਘਰ ਵਾਲਿਆਂ ਨੂੰ ਦੱਸਿਆ ਹੁੰਦਾ ਅਤੇ ਸਮੇਂ ਸਿਰ ਐਕਸ਼ਨ ਹੁੰਦਾ ਤਾਂ ਸ਼ਾਇਦ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕਦੀ ਸੀ। ਇੱਕ ਵਾਰ ਦੀ ਚੁੱਪੀ ਦੀ ਵਜ੍ਹਾ ਕਰਕੇ ਮੁਲਜ਼ਮ ਦੀ ਹਿੰਮਤ ਵਧੀ ਅਤੇ ਉਸ ਨੇ ਪਹਿਲਾਂ 3 ਸਾਲ ਤੱਕ ਬਲੈਕਮੇਲ ਕੀਤਾ ਫਿਰ ਜ਼ਬਰ ਜਨਾਹ ਵਰਗਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਕੀਤੀ ।

Exit mobile version