The Khalas Tv Blog Punjab ਫਾਜ਼ਿਲਕਾ ਦੇ 17 ਸਾਲਾ ਆਸ਼ੂ ਨਾਲ ਹੋਇਆ ਬਹੁਤ ਮਾੜਾ ! ਮਾਪਿਆਂ ਲਈ ਵੱਡਾ ਅਲਰਟ !
Punjab

ਫਾਜ਼ਿਲਕਾ ਦੇ 17 ਸਾਲਾ ਆਸ਼ੂ ਨਾਲ ਹੋਇਆ ਬਹੁਤ ਮਾੜਾ ! ਮਾਪਿਆਂ ਲਈ ਵੱਡਾ ਅਲਰਟ !

ਬਿਊਰੋ ਰਿਪੋਰਟ : ਆਵਾਜ਼ ਦੇ ਜਨੂੰਨ ਨੇ ਇੱਕ ਹੋਰ ਨੌਜਵਾਨ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ ਅਤੇ ਮਾਪਿਆਂ ਨੂੰ ਉਮਰ ਭਰ ਦਾ ਦਰਦ ਦੇ ਦਿੱਤਾ । ਫਾਜ਼ਿਲਕਾ ਦਾ ਆਸ਼ੂ ਅੰਬੋਜ ਵੀ ਆਵਾਜ਼ ਦਾ ਦਿਵਾਨਾ ਸੀ ਹਰ ਵੇਲੇ ਕੰਨਾਂ ਵਿੱਚ ਹੈਡਫੋਨ ਲੱਗਿਆ ਰਹਿੰਦਾ ਸੀ । ਪਰ ਉਸ ਨੂੰ ਸ਼ਾਇਦ ਨਹੀਂ ਪਤਾ ਸੀ ਕਿ ਇੱਕ ਦਿਨ ਉਸ ਦੀ ਇਹ ਦਿਵਾਨਗੀ ਜਾਨ ਲੈ ਲਏਗੀ । ਕੰਨ ਵਿੱਚ ਹੈੱਡਫੋਨ ਲੱਗੇ ਹੋਣ ਦੀ ਵਜ੍ਹਾ ਕਰਕੇ ਆਸ਼ੂ ਮਸਤੀ ਨਾਲ ਚੱਲ ਰਿਹਾ ਸੀ ਉਸ ਨੂੰ ਇੰਜਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਉਹ ਟ੍ਰੇਨ ਦੀ ਚਪੇਟ ਵਿੱਚ ਆ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ ।

ਸਕੂਲ ਜਾਂ ਫਿਰ ਕੋਚਿੰਗ ਲਈ ਘਰੋਂ ਨਿਕਲਿਆ ਸੀ

ਆਸ਼ੂ ਕੰਬੋਜ ਫਾਜ਼ਿਲਕਾ ਦੇ ਪਿੰਡ ਚੱਕ ਪੱਕਖੀ ਵਿੱਚ ਟ੍ਰੇਨ ਦੇ ਇੰਜਣ ਦੀ ਚਪੇਟ ਵਿੱਚ ਆ ਗਿਆ। ਮੌਕੇ ‘ਤੇ ਮੌਜੂਦ ਚਿਮਨੇਵਾਲਾ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਇੱਕ ਨੌਜਵਾਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਹੇਠਾਂ ਰੇਲਵੇ ਲਾਈਨ ਦੀ ਸਾਇਡ ‘ਤੇ ਜਾ ਰਿਹਾ ਸੀ । ਬਠਿੰਡਾ ਵੱਲੋਂ ਆ ਰਹੇ ਇੰਜਣ ਨੇ ਜ਼ੋਰਦਾਰ ਟੱਕਰ ਮਾਰੀ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਸਕੂਲ ਜਾਂ ਫਿਰ ਕੋਚਿੰਗ ਸੈਂਟਰ ਜਾਣ ਦੇ ਲਈ ਘਰੋਂ ਨਿਕਲਿਆ ਸੀ। ਕੰਨ ਵਿੱਚ ਹੈਡਫੋਨ ਲੱਗੇ ਹੋਣ ਦੀ ਵਜ੍ਹਾ ਕਰਕੇ ਉਸ ਨੇ ਇੰਜਣ ਦੀ ਆਵਾਜ਼ ਨਹੀਂ ਸੁਣੀ ਅਤੇ ਉਸ ਦੀ ਮੌਤ ਹੋ ਗਈ ।

ਅਧਾਰ ਕਾਰਡ ਨਾਲ ਹੋਈ ਸ਼ਿਨਾਖਤ

ਰੇਲਵੇ GRP ਦੇ NSI ਭਜਨ ਲਾਲ ਨੇ ਦੱਸਿਆ ਕਿ ਬੁੱਧਵਾਰ ਸਵੇਰੇ 8:30 ਵਜੇ ਹਾਦਸੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ । ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ । ਨੌਜਵਾਨ ਦੀ ਜੇਬ੍ਹ ਵਿੱਚ ਅਧਾਰ ਕਾਰਡ ਨਾਲ ਉਸ ਦੀ ਸ਼ਿਨਾਖਤ ਹੋਈ ਹੈ । ਆਸ਼ੂ ਕੰਬੋਜ ਦੀ ਉਮਰ 17 ਸਾਲ ਹੈ ਅਤੇ ਉਹ 12ਵੀਂ ਦਾ ਵਿਦਿਆਰਥੀ ਹੈ । ਮ੍ਰਿਤਕ ਦੇ ਮਾਪਿਆਂ ਨੇ ਪੁੱਤਰ ਦੀ ਸ਼ਿਨਾਖਤ ਕਰ ਲਈ ਹੈ । ਮਾਮਲੇ ਵਿੱਚ ਪਰਿਵਾਰ ਨੇ ਬਿਆਨ ਦਰਜ ਕਰਕੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ । ਕੰਨ ਵਿੱਚ ਹੈਡਫੋਨ ਲੱਗਾ ਕੇ ਜਿਸ ਤਰ੍ਹਾਂ ਨਾਲ ਆਸ਼ੂ ਕੰਬੋਜ਼ ਦੀ ਮੌਤ ਹੋਈ ਹੈ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਰੇਲ ਅਤੇ ਸੜਕ ਵਿੱਚ ਹੈਡਫੋਨ ਦੀ ਵਜ੍ਹਾ ਕਰਕੇ ਕਈ ਹਾਦਸੇ ਹੋ ਚੁੱਕੇ ਹਨ । ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਈ ਵਾਰ ਅਲਰਟ ਵੀ ਕੀਤਾ ਗਿਆ ਹੈ । ਮਾਪਿਆਂ ਨੂੰ ਇਸ ਵੱਲ ਸੰਜੀਦਗੀ ਨਾਲ ਸੋਚਣਾ ਹੋਵੇਗਾ,ਬੱਚਿਆਂ ਨੂੰ ਸਮਝਾਉਣਾ ਹੋਵੇਗਾ ਕਿ ਉਹ ਹੈਡਫੋਨ ਲਗਾਉਣ ਵੇਲੇ ਅਲਰਟ ਰਹਿਣ । ਕਿਉਂਕਿ ਸਵਾਲ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਦਾ ਹੈ ਜਿਨ੍ਹਾਂ ਨੂੰ ਮਾਪੇ ਇਨ੍ਹੀ ਮੁਸ਼ਕਿਲ ਨਾਲ ਪਾਲ ਦੇ ਵੱਡਾ ਕਰਦੇ ਹਨ ।

Exit mobile version