The Khalas Tv Blog Punjab ਫਾਜ਼ਿਲਕਾ ਪ੍ਰਸ਼ਾਸਨ ਦੀ ਨਵੀਂ ਪਹਿਲ, ਇਸ ਦਿਨ ਸਕੂਲ ਦੇ ਬੱਚੇ ਨਹੀਂ ਲੈ ਕੇ ਆਉਣਗੇ ਬੈਗ
Punjab

ਫਾਜ਼ਿਲਕਾ ਪ੍ਰਸ਼ਾਸਨ ਦੀ ਨਵੀਂ ਪਹਿਲ, ਇਸ ਦਿਨ ਸਕੂਲ ਦੇ ਬੱਚੇ ਨਹੀਂ ਲੈ ਕੇ ਆਉਣਗੇ ਬੈਗ

ਫਾਜ਼ਿਲਕਾ (Fazilka) ਜ਼ਿਲ੍ਹਾਂ ਪ੍ਰਸ਼ਾਸਨ ਨੇ ਨਿਵੇਕਲੀ ਪਹਿਲ ਕਰਦਿਆਂ ਹੋਇਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਸਤਾ ਰਹਿਤ ਦਿਵਸ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਤਹਿਤ ਵਿਦਿਆਰਥੀਆਂ ਨੂੰ ਹਰ ਮਹੀਨੇ ਦੇ ਆਖਰੀ ਦਿਨ ਸ਼ਨੀਵਾਰ ਨੂੰ ਸਕੂਲ ਬੈਗ ਲਿਆਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਨਵੇਂ ਤਜਰਬੇ ਹਾਸਲ ਹੋਣਗੇ।

ਇਸ ਦੇ ਤਹਿਤ ਸ਼ਨੀਵਾਰ ਨੂੰ ਕੋਈ ਵੀ ਕਲਾਸ ਨਹੀਂ ਲੱਗੇਗੀ ਅਤੇ ਕਲਾਸਾਂ ਦੀ ਜਗ੍ਹਾ ‘ਤੇ ਰਾਫਟਿੰਗ, ਕਹਾਣੀ ਸੁਣਾਉਣ, ਡਿਸਕਸ਼ਨ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦਾ ਮੁੱਖ ਮਕਸਦ ਤਣਾਅ ਮੁਕਤ ਸਿੱਖਣ ਦਾ ਅਨੁਭਨ ਦੇਣ ਦੇ ਨਾਲ-ਨਾਲ ਰਚਨਾਤਮਕਤਾ ਅਤੇ ਹੁਨਰ ਨੂੰ ਵਧਾਉਣਾ ਅਤੇ ਵਿਦਿਆਰਥੀਆਂ ਦਾ ਵਿਕਾਸ ਕਰਨਾ ਹੈ।

ਇਸ ਸਬੰਧੀ ਫਾਜ਼ਿਲਕਾ ਦੇ ਡੀਸੀ ਸੇਨੂੰ ਦੁੱਗਲ ਨੇ ਕਿਹਾ ਕਿ ਇਸ ਦਿਨ ਬੱਚੇ ਬੈਗ ਨਹੀਂ ਲੈ ਕੇ ਆਉਣਗੇ। ਇਸ ਦਿਨ ਬੱਚਿਆਂ ਨੂੰ ਮਨੋਰੰਜਨ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ।  ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਸ਼ੁਰੂਆਤ ਕੁਝ ਦਿਨ ਪਹਿਲਾਂ ਅਬੋਹਰ ਦੇ ਇਕ ਸਕੂਲ ਤੋਂ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ –  ਇੰਗਲੈਂਡ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਹੋਈ ਮੌਤ, ਪਰਿਵਾਰ ਸਦਮੇ ‘ਚ

 

Exit mobile version