The Khalas Tv Blog Punjab ਘੱਗਰ ਬਰਾਂਚ ਨਹਿਰ ਚਰਚਾ ‘ਚ, ਪਿਓ ਪੁੱਤ ਨਾਲ ਵਾਪਰਿਆ ਹਾਦਸਾ, ਗੋਤਾਖੋਰ ਕਰ ਰਹੇ ਕੋਸ਼ਿਸ਼
Punjab

ਘੱਗਰ ਬਰਾਂਚ ਨਹਿਰ ਚਰਚਾ ‘ਚ, ਪਿਓ ਪੁੱਤ ਨਾਲ ਵਾਪਰਿਆ ਹਾਦਸਾ, ਗੋਤਾਖੋਰ ਕਰ ਰਹੇ ਕੋਸ਼ਿਸ਼

One and a half year old girl drowned in water tank in Mohali, died during treatment...

One and a half year old girl drowned in water tank in Mohali, died during treatment...

ਲਹਿਰਾਗਾਗਾ (LehraGaga) ਦੀ ਘੱਗਰ ਬਰਾਂਚ ਨਹਿਰ ‘ਚ ਪਿਓ ਪੁੱਤ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਵਾਰਡ ਨੰਬਰ 9 ਦਾ ਰਹਿਣ ਵਾਲਾ ਹੈ। ਉਸ ‘ਤੇ ਲੱਖਾਂ ਰੁਪਏ ਦਾ ਕਰਜਾ ਹੈ। ਇਸ ਕਾਰਨ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸ ਵੱਲੋਂ ਖੁਦਕੁਸ਼ੀ ਕੀਤੀ ਜਾ ਸਕਦੀ ਹੈ। ਉਸ ਦਾ 9 ਸਾਲਾ ਪੁੱਤਰ ਪ੍ਰਿੰਸ ਵੀ ਉਸ ਦੇ ਨਾਲ ਹੀ ਡੁਬਿਆ ਹੈ। ਇਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮੋਹਨ ਸਿੰਘ ਦੀਆਂ ਤਿੰਨ ਬੇਟੀਆਂ ਅਤੇ ਇਕ ਬੇਟਾ ਹੈ। ਇਹ ਦੋਵੇਂ ਬੀਤੀ ਸ਼ਾਮ ਤੋਂ ਗਾਇਬ ਹਨ, ਜਿਨ੍ਹਾਂ ਨੂੰ ਲੱਭਣ ਲਈ ਗੋਤਾਖੋਰਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਥਾਣਾ ਲਹਿਰਾ ਸਿਟੀ ਦੇ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਬੀਤੀ ਸ਼ਾਮ ਨੂੰ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਲੱਭਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।   

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਨੂੰ ਛੱਡ ਪੰਜਾਬ ਦੇ ਸਾਰੇ MPs ਨੇ ਚੁੱਕੀ ਸਹੁੰ! ਪੰਥਕ ਸੀਟਾਂ ’ਤੇ ‘ਫਤਿਹ ਦੀ ਸਾਂਝ’, ਮਾਂ-ਬੋਲੀ ਦਾ ਵੀ ਹੋਇਆ ਸਤਿਕਾਰ! ਗਾਂਧੀ ਦੀ ਸਹੁੰ ’ਚ ਬੀਜੇਪੀ ’ਤੇ ਤੰਜ

 

Exit mobile version