The Khalas Tv Blog Punjab ‘ਅਮੀਰ’ ਬਣਨ ਲਈ ਔਰਤ ਨਾਲ ਕੀਤਾ ਮਾੜਾ ਕੰਮ ! ਪਰ ਪਾਸਾ ਉਲਟਾ ਪੈ ਗਿਆ !ਪੁਲਿਸ ਨੇ ਵੀ ਕਰ ਦਿੱਤਾ ਕਮਾਲ !
Punjab

‘ਅਮੀਰ’ ਬਣਨ ਲਈ ਔਰਤ ਨਾਲ ਕੀਤਾ ਮਾੜਾ ਕੰਮ ! ਪਰ ਪਾਸਾ ਉਲਟਾ ਪੈ ਗਿਆ !ਪੁਲਿਸ ਨੇ ਵੀ ਕਰ ਦਿੱਤਾ ਕਮਾਲ !

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਪੁਲਿਸ ਨੇ ਅਮੀਰ ਬਣਨ ਦੇ ਲਈ ਇੱਕ ਔਰਤ ਦੇ ਕਤਲ ਦੀ ਕੋਸ਼ਿਸ਼ ਕਰਨ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਅਮੀਰ ਹੋਣ ਦੇ ਲਈ ਇਹ ਦੋਵੇ ਮੁਲਜ਼ਮ ਔਰਤ ਦੀ ਨਹਿਰ ਦੇ ਕੋਲ ਬਲੀ ਦੇਣਾ ਚਾਹੁੰਦੇ ਸਨ। ਇਹ ਕਾਫੀ ਹੱਦ ਤੱਕ ਆਪਣੀ ਇਸ ਕਰਤੂਤ ਵਿੱਚ ਸਫਲ ਵੀ ਹੋ ਗਏ ਸਨ। ਦੋਵਾਂ ਮੁਲਜ਼ਮਾਂ ਨੇ ਔਰਤ ਦੇ ਸਿਰ ‘ਤੇ ਕਈ ਵਾਰ ਕੀਤੇ ਅਤੇ ਮਰਿਆ ਸਮਝ ਕੇ ਛੱਡ ਗਏ ਪਰ ਖੁਸ਼ਕਿਸਮਤ ਨਾਲ ਔਰਤ ਬੱਚ ਗਈ। ਉਸ ਨੇ ਪੂਰੀ ਗੱਲ ਪੁਲਿਸ ਨੂੰ ਦੱਸੀ ਤਾਂ ਹੁਣ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਆਈਜੀ ਨੇ ਦੱਸੀ ਪੂਰੀ ਕਹਾਣੀ

IG ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ SSP ਫਤਿਹਗੜ੍ਹ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਵਾਰਦਾਤ 19 ਅਪ੍ਰੈਲ ਦੀ ਹੈ। ਪੁਲਿਸ ਨੂੰ ਇਤਲਾਹ ਮਿਲੀ ਸੀ ਇੱਕ ਔਰਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਜਾਨ ਤੋਂ ਮਾਰਨ ਦੀ ਨੀਅਤ ਦੇ ਨਾਲ ਉਸ ‘ਤੇ ਹਮਲਾ ਕੀਤਾ ਹੈ। CIA ਸਰਹਿੰਦ ਦੀ ਜੁਆਇੰਟ ਟੀਮ ਨੇ ਜਾਂਚ ਦੇ ਕੁਝ ਹੀ ਘੰਟਿਆਂ ਵਿੱਚ ਔਰਤੇ ਉੱਤੇ ਹਮਲਾ ਕਰਨ ਵਾਲੇ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੇ ਖਿਲਾਫ਼ ਫਤਿਹਗੜ੍ਹ ਸਾਹਿਬ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਆਈਜੀ ਭੁੱਲਰ ਨੇ ਦੱਸਿਆ ਕਿ ਜਿੰਨਾਂ ਨੇ ਔਰਤ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ। ਉਹ ਪਿੰਡਾਂ ਵਿੱਚ ਸਾਈਕਲ ਸ਼ੋਅ ਕਰਦੇ ਸਨ। ਇਨ੍ਹਾਂ ਨੇ 18 ਮਹੀਨੇ ਪਹਿਲਾਂ ਬਲਵੀਰ ਕੌਰ ਦੇ ਪਿੰਡ ਸਾਈਕਲ ਸ਼ੋਅ ਕਰਨ ਆਏ ਸਨ, ਜਿਥੇ ਉਨ੍ਹਾਂ ਬਲਬੀਰ ਕੌਰ ਦੇ ਪੁੱਤਰ ਨਾਲ ਦੋਸਤੀ ਹੋ ਗਈ ਅਤੇ ਦੋਵੇ ਘਰ ਆਉਣ ਲੱਗੇ। 18 ਅਪ੍ਰੈਲ ਨੂੰ ਬਲਬੀਰ ਕੌਰ ਨੂੰ ਮੁਲਜ਼ਮ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਬਹਾਨੇ ਨਾਲ ਮੋਟਰ ਸਾਈਕਲ ‘ਤੇ ਤਾਂਤਰਿਕ ਕੋਲ ਲੈ ਗਏ। ਦੁਪਹਿਰ ਤਕਰੀਬਨ ਤਿੰਨ ਵਜੇ ਕੁਲਦੀਪ ਅਤੇ ਜਸਵੀਰ ਨੇ ਬਲਬੀਰ ਕੌਰ ਨੂੰ ਨਹਿਰ ਦੀ ਪਟਰੀ ’ਤੇ ਲੈ ਗਏ ਅਤੇ ਸਿਰ ’ਤੇ ਲੋਹੇ ਦੀ ਦਾਤਰ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਫਰਾਰ ਹੋ ਗਏ ।

ਹੁਣ ਤਾਂਤਰਿਕ ਦੀ ਤਲਾਸ਼ ਕਰ ਰਹੀ ਹੈ ਪੁਲਿਸ

ਆਈਜੀ ਨੇ ਦੱਸਿਆ ਹੁਣ ਤੱਕ ਦੀ ਜਾਂਚ ਸਾਹਮਣੇ ਆ ਗਈ ਹੈ। ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਇੱਕ ਤਾਂਤਰਿਕ ਦੇ ਕੋਲ ਗਏ ਸਨ। ਉਹ ਦੋਹਾਂ ਮੁਲਜ਼ਮਾਂ ਨੁੰ ਕਹਿੰਦਾ ਸੀ ਕਿ ਜੇਕਰ ਉਨ੍ਹਾਂ ਨੇ ਕਿਸੇ ਔਰਤ ਦੀ ਬਲੀ ਦਿੱਤੀ ਤਾਂ ਉਹ ਬਹੁਤ ਅਮੀਰ ਬਣ ਜਾਉਗੇ, ਉਨ੍ਹਾਂ ਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਏਗੀ। ਉਨ੍ਹਾਂ ਦੀ ਆਪਣੀ ਫੈਕਟਰੀ ਬਣ ਜਾਵੇਗੀ। ਇਸੇ ਲਈ ਦੋਵਾਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹੁਣ ਪੁਲਿਸ ਤਾਂਤਰਕਿ ਦੀ ਤਲਾਸ਼ ਕਰ ਰਹੀ ਹੈ।

Exit mobile version