Punjab

ਬਿਉਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਖਮਾਣੋ ਵਿੱਚ ਇੱਕ ਨੌਜਵਾਨ ਨੇ ਆਪਣੀ ਬਜ਼ੁਰਗ ਮਾਂ ਦਾ ਗਲ ਦਬਾ ਕੇ ਮਾਰ ਦਿੱਤਾ । ਵਾਰਦਾਤ ਦੇ ਬਾਅਦ ਕਾਤਲ ਪੁੱਤਰ ਨੇ ਘਰ ਵਿੱਚ ਪਏ ਕੱਚ ਨਾਲ ਆਪਣੇ ਗਲੇ ਅਤੇ ਹੱਥ ਦੀਆਂ ਨੱਸਾਂ ਕੱਟ ਦਿੱਤੀਆਂ । ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਸੈਕਟਰ 32 ਚੰਡੀਗੜ੍ਹ ਹਸਪਤਾਲ ਭਰਤੀ ਕਰਵਾਇਆ ਗਿਆ । ਮ੍ਰਿਤਕ ਦੀ ਪਛਾਣ 60 ਸਾਲ ਦੀ ਪਰਮਜੀਤ ਕੌਰ ਦੇ ਤੌਰ ‘ਤੇ ਹੋਈ ਹੈ ।

ਮਾਂ ਦੇ ਮਰਨ ਦੇ ਬਾਅਦ ਕੱਚ ਨਾਲ ਆਪਣੀ ਨੱਸਾਂ ਵੱਢਿਆ

ਮਾਂ ਨੂੰ ਮ੍ਰਿਤਕ ਪਾਉਣ ਦੇ ਬਾਅਦ ਗੋਰਖਾ ਨੇ ਕੱਚ ਨਾਲ ਆਪਣੀਆਂ ਨੱਸਾਂ ਵੱਢ ਲਈਆਂ । ਦਲਬਾਰਾ ਸਿੰਘ ਜਦੋਂ ਖੇਤਾਂ ਤੋਂ ਘਰ ਆਇਆ ਤਾਂ ਵੇਖਿਆ ਕਿ ਕਮਰੇ ਦੀ ਜਾਲੀ ਦਾ ਦਰਵਾਜ਼ਾ ਬੰਦ ਸੀ । ਕਮਰੇ ਦੇ ਅੰਦਰ ਉਸ ਦੀ ਪਤਨੀ ਮੰਝੀ ‘ਤੇ ਪਈ ਸੀ । ਪੁੱਤਰ ਜਮੀਨ ‘ਤੇ ਡਿੱਗਿਆ ਹੋਇਆ ਸੀ । ਕਮਰੇ ਵਿੱਚ ਖੂਨ ਹੀ ਖੂਨ ਸੀ ।

ਹਸਪਤਾਲ ਤੋਂ ਚੱਲ ਰਿਹਾ ਸੀ ਗੋਰਖੇ ਦਾ ਇਲਾਜ

ਸ਼ੋਰ ਮਚਾਉਣ ‘ਤੇ ਲੋਕ ਇਕੱਠੇ ਹੋਏ । ਦਰਵਾਜ਼ੇ ਦੀ ਜਾਲੀ ਕੱਟੀ ਗਈ । ਅੰਦਰ ਬੈਡ ‘ਤੇ ਪਰਮਜੀਤ ਕੌਰ ਮ੍ਰਿਤਕ ਸੀ । ਜਲਦੀ ਨਾਲ ਨਰਿੰਦਰ ਗੋਰਖਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ । ਉੱਥੇ ਮੁੱਢਲੇ ਇਲਾਜ ਦੇ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ।

ਮਾਨਸਿਕ ਤੌਰ ‘ਤੇ ਪਰੇਸ਼ਆਨ ਸੀ ਕਾਤਲ

ਨਰਿੰਦਰ ਗੋਰਖਾ ਮਾਨਸਿਕ ਤੌਰ ‘ਤੇ ਪਰੇਸ਼ਆਨ ਸੀ । ਦਲਬਾਰਾ ਸਿੰਘ ਦੇ ਮੁਤਾਬਿਕ ਉਸ ਦਾ ਇੱਕ ਪੁੱਤਰ 4 ਸਾਲਾਂ ਤੋਂ ਕੈਨੇਡਾ ਵਿੱਚ ਹੈ । ਛੋਟਾ ਪੁੱਤਰ ਨਰਿੰਦਰ ਗੋਰਖਾ ਕਾਫੀ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ । ਉਸ ਨੂੰ ਨਹੀਂ ਪਤਾ ਕਿ ਮਾਂ ਦੇ ਨਾਲ ਕੀ ਹੋਇਆ । ਇਸ ਦੇ ਬਾਅਦ ਉਸ ਨੇ ਅਜਿਹਾ ਖੌਫਨਾਕ ਕਦਮ ਕਿਉਂ ਚੁੱਕਿਆ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ।

ਪੁਲਿਸ ਨੇ ਦਰਜ ਕੀਤਾ ਕੇਸ

DSP ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਦਲਬਾਰਾ ਸਿੰਘ ਦੇ ਬਿਆਨਾਂ ‘ਤੇ ਨਰਿੰਦਰ ਗੋਰਖਾ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ। ਪਰਮਜੀਤ ਕੌਰ ਦਾ ਕਤਲ ਗਲਾਂ ਦਬਾਕੇ ਜਾਂ ਫਿਰ ਸਰਾਉਣੇ ਦੇ ਨਾਲ ਮੂੰਹ ਬੰਦ ਕਰਕੇ ਕੀਤਾ ਗਿਆ । ਬਾਅਦ ਵਿੱਚ ਨਰਿੰਦਰ ਨੇ ਖੁਦਕੁਸ਼ੀ ਦੀ ਕੋਸ਼ੀ ਕੀਤੀ ।

Exit mobile version