The Khalas Tv Blog Punjab ਕੀ ਫਤਿਹਗੜ੍ਹ ਸਾਹਿਬ ‘ਸ਼ਹੀਦੀ ਕੰਧ’ ਵੀ ਤੋੜੀ ਜਾ ਰਹੀ ਹੈ ? SGPC ਨੇ ਸੰਗਤਾਂ ਨਾਲ ਸਾਂਝੀ ਕੀਤੀ ਜਾਣਕਾਰੀ
Punjab

ਕੀ ਫਤਿਹਗੜ੍ਹ ਸਾਹਿਬ ‘ਸ਼ਹੀਦੀ ਕੰਧ’ ਵੀ ਤੋੜੀ ਜਾ ਰਹੀ ਹੈ ? SGPC ਨੇ ਸੰਗਤਾਂ ਨਾਲ ਸਾਂਝੀ ਕੀਤੀ ਜਾਣਕਾਰੀ

ਬਿਉਰੋ ਰਿਪੋਰਟ : ਸੋਸ਼ਲ ਮੀਡੀਆ ਜਾਣਕਾਰੀ ਦੇ ਨਾਲ ਅਫਵਾਹਾਂ ਦਾ ਵੀ ਵੱਡਾ ਜ਼ਰੀਆਂ ਬਣ ਗਿਆ ਹੈ । ਜਿਸ ਦੀ ਵਜ੍ਹਾ ਕਰਕੇ ਕਈ ਵਾਰ ਧਰਮ ਦਾ ਆਸਰਾ ਲੈਕੇ ਕੁਝ ਸ਼ੈਤਾਨੀ ਦਿਮਾਗ ਅਜਿਹੀ ਫੇਕ ਨਿਊਜ਼ ਫੈਲਾਉਂਦੇ ਹਨ ਤਾਂਕੀ ਲੋਕ ਭੜਕ ਜਾਣ। ਅਜਿਹੀ ਹੀ ਇੱਕ ਖਬਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਕੰਧ ਨੂੰ ਲੈਕੇ ਫੈਲਾਈ ਗਈ ਹੈ ਜਿਸ ਤੋਂ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਨ ਨੇ ਸੁਚੇਤ ਕੀਤਾ ਹੈ । ਪਹਿਲਾਂ ਤੁਹਾਨੂੰ ਉਸ ਅਫਵਾਹ ਬਾਰੇ ਦੱਸ ਦਿੰਦੇ ਹਾਂ।

ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਦੇ ਜ਼ਰੀਏ ਇੱਕ ਪੋਸਟ ਪਾਈ ਗਈ ਹੈ । ਜਿਸ ਵਿੱਚ ਇੱਕ ਕਾਰ ਸੇਵਾ ਵਾਲੇ ਬਾਬਾ ਜੀ ਅਤੇ ਕੁਝ ਸਿੰਘ ਉਨ੍ਹਾਂ ਦੇ ਨਾਲ ਖੜੇ ਹੋਏ ਹਨ । ਕਾਰ ਸੇਵਾ ਵਾਲੇ ਬੀਬੇ ਇੱਕ ਕੰਧ ‘ਤੇ ਹਥੋੜਾ ਮਾਰ ਦੇ ਹੋਏ ਨਜ਼ਰ ਆ ਰਹੇ ਹਨ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ‘ਸੰਗਤ ਜੀ ਪਤਾ ਚੱਲਿਆ ਹੈ ਕਿ ਕਾਰ ਸੇਵਾ ਵਾਲੇ ਬਾਬੇ ਠੰਡੇ ਬੁਰਜ ਤੋਂ ਬਾਅਦ ਹੁਣ ਸ਼ਹੀਦੀ ਕੰਧ ਵੀ ਤੋੜਨ ਜਾ ਰਹੇ ਹਨ । ਸਾਹਿਬਜ਼ਾਦਿਆਂ ਵਾਲੀ ਕੰਧ ਜਗਾ ਖਾਲੀ ਕਰਵਾ ਲਈ ਗਈ ਹੈ’ । ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਹੁਣ SGPC ਨੇ ਇਸ ਨੂੰ ਫੇਕ ਨਿਊਜ਼ ਦੱਸ ਦੇ ਹੋਏ ਬਿਆਨ ਜਾਰੀ ਕੀਤਾ ਹੈ।

ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਦਾ ਪੋਸਟ ‘ਤੇ ਜਵਾਬ

ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਨੇ ਲਿਖਿਆ ‘ਕਿ ਸੰਗਤ ਜੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਇੱਕ ਪੋਸਟ ਵਿੱਚ ਗੁਰਦੁਆਰਾ ਸ਼੍ਰੀ ਫਤਿਗੜ੍ਹ ਸਾਹਿਬ ਦੀ ਸ਼ਹੀਦੀ ਕੰਧ ਸਬੰਧੀ ਜਾਣਕਾਰੀ ਝੂਠੀ ਹੈ । ਅਜਿਹੀਆਂ ਪੋਸਟਾਂ ਅਕਸਰ ਸਿੱਖ ਸੰਸਥਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਲਈ ਵਾਇਰਲ ਕੀਤੀਆਂ ਜਾਂਦੀਆਂ ਹਨ । ਇਸ ਪੋਸਟ ਵਿੱਚ ਲਗਾਈਆ ਗਈਆਂ ਤਸਵੀਰਾਂ ਪੁਰਾਣੀਆਂ ਹਨ। ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਨਹੀਂ ਹੈ। ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਉਸੇ ਤਰ੍ਹਾਂ ਸੁਰੱਖਿਅਤ ਹੈ ਅਤੇ ਰਹਿੰਦੇ ਸਮੇਂ ਤੱਕ ਰਹੇਗੀ।’

Exit mobile version