The Khalas Tv Blog Punjab ਚਾਕਲੇਟ ਨਾਲ ਬੱਚੇ ਦਾ ਹੋਇਆ ਇਹ ਹਾਲ ! ਖਾਂਦੇ ਹੀ ਸਰੀਰ ਦਾ ਰੰਗ ਬਦਲਿਆ ! ਮੇਰਾ ਪੋਤਰਾ ਗਿਆ ਤੁਸੀਂ ਬਚਾ ਲਓ
Punjab

ਚਾਕਲੇਟ ਨਾਲ ਬੱਚੇ ਦਾ ਹੋਇਆ ਇਹ ਹਾਲ ! ਖਾਂਦੇ ਹੀ ਸਰੀਰ ਦਾ ਰੰਗ ਬਦਲਿਆ ! ਮੇਰਾ ਪੋਤਰਾ ਗਿਆ ਤੁਸੀਂ ਬਚਾ ਲਓ

ਬਿਉਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਇਲਾਕੇ ਵਿੱਚ ਚਾਕਲੇਟ ਖਾਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ । ਪਰਿਵਾਰ ਨੇ ਵੀ ਬੱਚੇ ਦੀ ਮੌਤ ਦੀ ਵਜ੍ਹਾ ਚਾਕਲੇਟ ਨੂੰ ਦੱਸਿਆ ਹੈ । ਫਿਲਹਾਲ ਪੁਲਿਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਾਇਆ ਗਿਆ ਹੈ ਤਾਂਕੀ ਅਸਲੀ ਵਜ੍ਹਾ ਸਾਹਮਣੇ ਆ ਸਕੇ ।

ਖੇੜੀ ਨੌਧ ਸਿੰਘ ਦੇ ਪਿੰਡ ਮੁਸਤਫਾਬਾਦ ਵਿੱਚ ਰਹਿਣ ਵਾਲੇ ਸਰਵਨ ਸਿੰਘ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਦਾ ਪੋਤਰਾ ਫਤਿਹ ਸਿੰਘ ਮੰਗਰਵਾਲ ਨੂੰ ਪਿੰਡ ਦੀ ਦੁਕਾਨ ਤੋਂ ਚਾਕਲੇਕ ਖਰੀਦ ਕੇ ਲਿਆਇਆ ਸੀ । ਇਸ ਚਾਕਲੇਟ ਨੂੰ ਖਾਉਣ ਦੇ ਬਾਅਦ ਉਸ ਦੇ ਬੱਚੇ ਦਾ ਸਰੀਰ ਨੀਲਾ ਪੈਣਾ ਸ਼ੁਰੂ ਹੋ ਗਿਆ । ਫੌਰਨ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿੱਥੋਂ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ।

‘ਬੱਚਿਆਂ ਨੂੰ ਚਾਕਲੇਟ ਨਾ ਦਿਉ’

ਪੋਤਰੇ ਦੀ ਮੌਤ ‘ਤੇ ਦੁੱਖੀ ਦਾਦੇ ਸਰਵਨ ਸਿੰਘ ਨੇ ਕਿਹਾ ਉਨ੍ਹਾਂ ਦਾ ਬੱਚਾ ਵਾਪਸ ਨਹੀਂ ਆਵੇਗਾ ਪਰ ਉਹ ਮਾਪਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਬੱਚਿਆਂ ਨੂੰ ਚਾਕਲੇਟ ਅਤੇ ਹੋਰ ਮਾੜੀਆਂ ਚੀਜ਼ਾ ਨਾ ਦਿਉ। ਸਰਵਨ ਸਿੰਘ ਨੇ ਕਿਹਾ ਕਿ ਉਹ ਪੋਸਟਮਾਰਟਮ ਵੀ ਇਸੇ ਲਈ ਕਰਵਾਉਣਾ ਚਾਹੁੰਦੇ ਹਨ ਤਾਂਕੀ ਪਤਾ ਲੱਗ ਸਕੇ ਕਿ ਚਾਕਲੇਟ ਵਿੱਚ ਅਜਿਹਾ ਕੀ ਸੀ ਜਿਸ ਦੇ ਖਾਣ ਨਾਲ ਮੌਤ ਹੋ ਗਈ ।

ਵਿਦੇਸ਼ ਤੋਂ ਪਰਤੇਗਾ ਪਿਤਾ

ਮ੍ਰਿਤਕ ਫਤਿਹ ਸਿੰਘ ਦੇ ਪਿਤਾ ਮਲੇਸ਼ੀਆ ਗਏ ਹੋ ਹਨ । ਜਿਸ ਤੋਂ ਬਾਅਦ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਹੋਵੇਗਾ । ASI ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਾਦੇ ਦੇ ਬਿਆਨ ‘ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ ।

Exit mobile version