The Khalas Tv Blog India ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਵੱਡੀ ਖ਼ਬਰ, ਵਿਸ਼ਵ ਕੱਪ ਤੋਂ ਹੋ ਸਕਦਾ ਬਾਹਰ!
India Punjab Sports

ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਵੱਡੀ ਖ਼ਬਰ, ਵਿਸ਼ਵ ਕੱਪ ਤੋਂ ਹੋ ਸਕਦਾ ਬਾਹਰ!

ਟੀ-20 ਵਿਸ਼ਵ ਕੱਪ 2024 ਕੱਲ੍ਹ ਭਾਰਤ ਤੇ ਪਾਕਿਸਤਾਨ ਵਿਚਾਲੇ ਤਿੱਖਾ ਮੁਕਾਬਲਾ ਵੇਖਣ ਨੂੰ ਮਿਲਿਆ। ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਹਿਲੇ 3 ਓਵਰਾਂ ‘ਚ ਹੀ ਪਵੀਲੀਅਨ ਵਾਪਸ ਚਲੇ ਗਏ। ਸਾਰੇ ਖਿਡਾਰੀਆਂ ਦੇ ਆਊਟ ਹੋਣ ਕਾਰਨ ਟੀਮ 20 ਓਵਰਾਂ ਦੀ ਬੱਲੇਬਾਜ਼ੀ ਨਹੀਂ ਕਰ ਸਕੀ ਅਤੇ 19 ਓਵਰਾਂ ‘ਚ 119 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਪਾਕਿਸਤਾਨ ਨੂੰ 120 ਦੌੜਾਂ ਦਾ ਟੀਚਾ ਦਿੱਤਾ।

ਇਸ ਮੈਚ ਦੌਰਾਨ ਭਾਰਤ ਦੇ ਤੇਜ਼ ਬੱਲੇਬਾਜ਼ ਅਰਸ਼ਦੀਪ ਸਿੰਘ ਨੂੰ ਬਹੁਤ ਖ਼ਤਰਨਾਕ ਸੱਟ ਲੱਗ ਗਈ, ਜਿਸ ਕਾਰਨ ਹੁਣ ਉਹ ਖਿਡਾਰੀ ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ ਹੈ। ਪਰ ਜ਼ਖਮੀ ਹੋਣ ਤੋਂ ਬਾਅਦ ਵੀ ਅਰਸ਼ਦੀਪ ਸਿੰਘ ਨੇ ਵਧੀਆ ਬੱਲੇਬਾਜ਼ੀ ਕੀਤੀ। ਉਸਨੇ 13 ਗੇਂਦਾਂ ‘ਚ 9 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਉਹ ਰਨ ਆਊਟ ਹੋ ਗਿਆ।

ਮੈਚ ਦੌਰਾਨ ਉਹ ਕਾਫ਼ੀ ਦਰਦ ’ਚ ਨਜ਼ਰ ਆਏ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਆਪਣੀ ਬਾਊਂਸਰ ਗੇਂਦ ਨਾਲ ਅਰਸ਼ਦੀਪ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ। ਅਰਸ਼ਦੀਪ ਸਿੰਘ ਦੇ ਹੱਥ ‘ਚ ਬਾਊਂਸਰ ਦੀ ਗੇਂਦ ਲੱਗ ਗਈ, ਜਿਸ ਕਾਰਨ ਮੈਚ ਰੋਕਣਾ ਵੀ ਪਿਆ।

ਫਿਲਹਾਲ ਅਰਸ਼ਦੀਪ ਸਿੰਘ ਦੀ ਸੱਟ ਕਾਫ਼ੀ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਬੱਲੇਬਾਜ਼ੀ ਕਰਨ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਇਸ ਕਾਰਨ ਹੁਣ ਉਹ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦਾ ਹੈ। ਅਰਸ਼ਦੀਪ ਦਾ ਖੇਡ ’ਚ ਬਾਹਰ ਹੋਣ ਨਾਲ ਭਾਰਤੀ ਇੰਡੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ – ਸੁਖਪਾਲ ਖਹਿਰਾ ਨੇ ਕੀਤਾ ਟਵੀਟ, ਇਸ ਮਾਮਲੇ ਨੂੰ ਲੈ ਕੇ PM ਮੋਦੀ ਅਤੇ ਰਵਨੀਤ ਬਿੱਟੂ ‘ਤੇ ਚੁੱਕੇ ਸਵਾਲ

Exit mobile version