‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਰਸਾਇਣਕ ਖਾਦ ਡਾਈ ਅਮੋਨੀਅਮ ਫਾਸਫੇਟ ਜਾਂ ਡੀਏਪੀ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਸਹਿਕਾਰੀ ਖੇਤਰ ਦੇ Indian Farmers Fertilisers Cooperative (IFFCO) ਨੇ 50 ਕਿਲੋ ਡੀਏਪੀ ਖਾਦ ਦੀ ਕੀਮਤ ਵਿੱਚ 58.33 ਫੀਸਦੀ ਵਾਧਾ ਕੀਤਾ ਹੈ। ਪਿਛਲੇ ਮਹੀਨੇ ਤੱਕ ਖਾਦ ਦੀ ਬੋਰੀ 1 ਹਜ਼ਾਰ 200 ਰੁਪਏ ਵਿੱਚ ਉਪਲੱਬਧ ਸੀ, ਉਸਦੀ ਕੀਮਤ ਹੁਣ 1 ਹਜ਼ਾਰ 900 ਰੁਪਏ ਰੱਖੀ ਗਈ ਹੈ। ਹੁਣ ਇਸ ਕੀਮਤ ਦੀ ਬੋਰੀ ਬਾਜ਼ਾਰ ਵਿੱਚ ਵੀ ਆਉਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀ ਲਾਗਤ ਵੱਧ ਰਹੀ ਹੈ ਅਤੇ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਘਾਟੇ ਵਿੱਚ ਪਾ ਕੇ ਜ਼ਮੀਨਾਂ ਤੋਂ ਬੇਦਖਲ ਕਰਨ ਦੀ ਸਰਕਾਰ ਦੀ ਨੀਤੀ ਸਪੱਸ਼ਟ ਹੋ ਰਹੀ ਹੈ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾ ਕੇ ਐੱਮਐੱਸਪੀ ਨੂੰ ਅਧਿਕਾਰਤ ਤੌਰ ‘ਤੇ ਖਤਮ ਕਰਨ ਦੀ ਯੋਜਨਾ ਬਣਾਈ ਸੀ। ਕਿਸਾਨੀ ਲਹਿਰ ਦੇ ਦਬਾਅ ਹੇਠ ਸਰਕਾਰ ਸਿੱਧੇ ਤੌਰ ‘ਤੇ ਐਮਐਸਪੀ ਨੂੰ ਖ਼ਤਮ ਨਹੀਂ ਕਰ ਸਕੀ, ਪਰ ਅਸਿੱਧੇ ਤੌਰ ‘ਤੇ ਸਰਕਾਰ ਦਾ ਯਤਨ ਜਾਰੀ ਹੈ।