‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਲੋਕਾਂ ਲਈ ਇੰਨਾ ਪਵਿੱਤਰ ਅੰਦੋਲਨ ਹੋ ਗਿਆ ਹੈ ਕਿ ਜੋ ਲੋਕ ਇਸ ਅੰਦੋਲਨ ਵਿੱਚ ਸ਼ਾਮਿਲ ਨਹੀਂ ਹੋ ਸਕੇ, ਉਹ ਆਪਣੇ ਸਕੇ ਸਬੰਧੀਆਂ ਨੂੰ ਕਿਸਾਨ ਮੋਰਚੇ ਦੀ ਮਿੱਟੀ ਉਨ੍ਹਾਂ ਲਈ ਲੈ ਕੇ ਆਉਣ ਲਈ ਕਹਿ ਰਹੇ ਹਨ।
ਸਵੱਛ ਕਿਸਾਨ ਮੋਰਚਾ, ਲਾਈਫ ਕੇਅਰ ਫਾਊਂਡੇਸ਼ਨ, ਖਾਲਸਾ ਏਡ ਵੱਲੋਂ ਕਰੇਨਾਂ ਦੀ ਮਦਦ, ਸਥਾਨਕ ਲੋਕਾਂ ਦੀ ਮਦਦ ਦੇ ਨਾਲ ਦਿੱਲੀ ਦੀਆਂ ਸੜਕਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਜਿੱਥੇ ਕਿਸਾਨਾਂ ਨੇ ਟੈਂਟ ਲਗਾਏ ਹੋਏ ਸਨ। ਕਰੇਨਾਂ ਦੀ ਮਦਦ ਦੇ ਨਾਲ ਸੜਕਾਂ ‘ਤੇ ਪਏ ਵੱਡੇ-ਵੱਡੇ ਪੱਥਰਾਂ ਨੂੰ ਹਟਾਇਆ ਜਾ ਰਿਹਾ ਹੈ।
ਦਿੱਲੀ ਮੋਰਚਿਆਂ ‘ਤੇ ਇੱਕ ਸਾਲ ਤੋਂ ਰਹਿ ਰਹੇ ਕਿਸਾਨਾਂ ਦੀ ਅੱਜ ਘਰ ਵਾਪਸੀ ਸ਼ੁਰੂ ਹੋ ਗਈ ਹੈ। ਕਿਸਾਨ ਜੇਤੂ ਫਤਿਹ ਮਾਰਚ ਦੇ ਰੂਪ ਵਿੱਚ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਕਿਸਾਨਾਂ ਨੇ ਘਰ ਜਾਣ ਤੋਂ ਪਹਿਲਾਂ ਸਿਰਫ਼ ਸਮਾਨ ਹੀ ਨਹੀਂ ਸਮੇਟਿਆ ਬਲਕਿ ਸੜਕਾਂ ‘ਤੇ ਜਮ੍ਹਾ ਕੂੜਾ-ਕਰਕਟ ਵੀ ਸਾਫ਼ ਕੀਤਾ।
ਇਹ ਸੇਵਾ ਅਤੇ ਸਮਰਪਨ ਦੀ ਭਾਵਨਾ ਹੀ ਸੀ ਜਿਸ ਕਰਕੇ ਕਿ ਸਾਨ ਮੋਰਚਾ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਚੱਲਿਆ ਅਤੇ ਆਪਣੇ ਮਕਸਦ ਨੂੰ ਹਾਸਿਲ ਕਰਨ ਵਿੱਚ ਸਫ਼ਲ ਹੋਇਆ।
ਤੁਹਾਨੂੰ ਦੱਸ ਦੇਈਏ ਕਿ ਸੱਤਾਧਾਰੀ ਸਰਕਾਰ ਵੱਲੋਂ ਕਿ ਸਾਨਾਂ ਨੂੰ ਬਦ ਨਾਮ ਕਰਨ ਲਈ ਕਈ ਹੱਥਕੰਡੇ ਅਪਣਾਏ ਗਏ। ਕਿਸਾਨਾਂ ਨੂੰ ਕਦੇ ਮਵਾਲੀ ਅਤੇ ਕਦੇ ਕੁੱਝ ਕਹਿ ਕੇ ਭੰਡਿਆ ਜਾਂਦਾ ਰਿਹਾ।
ਸਰਕਾਰ ਕਈ ਚਾਲਾਂ ਚੱਲਦੀ ਰਹੀ ਕਿ ਕਿ ਸਾਨਾਂ ਦਾ ਵਰਤਾਉ ਸਹੀ ਨਹੀਂ ਹੈ, ਇਹ ਆਪਣੇ ਟੈਂਟਾਂ ਦੇ ਆਲੇ-ਦੁਆਲੇ ਗੰਦ ਪਾਉਂਦੇ ਹਨ। ਪਰ ਇਸ ਤਸਵੀਰ ਨੇ ਸਾਫ਼ ਕਰ ਦਿੱਤਾ ਹੈ ਕਿ ਕਿ ਸਾਨ ਪੂਰੀ ਸਾਫ-ਸਫ਼ਾਈ ਦਾ ਧਿਆਨ ਰੱਖਦੇ ਹਨ ਅਤੇ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਮੰਨਵਾਉਣ ਵਿੱਚ ਮਾਹਿਰ ਹਨ। ਕਿਸਾਨਾਂ ਕੋਲ ਸਬਰ ਅਤੇ ਹਿੰਮਤ ਦੋਵੇਂ ਚੀਜ਼ਾਂ ਬੁਲੰਦ ਹਨ।