The Khalas Tv Blog Punjab ਅੰਨਦਾਤਿਆਂ ਦਾ ਰੇਲ ਰੋਕੋ ਅੰਦੋਲਨ ਖਤਮ
Punjab

ਅੰਨਦਾਤਿਆਂ ਦਾ ਰੇਲ ਰੋਕੋ ਅੰਦੋਲਨ ਖਤਮ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੰਮ੍ਰਿਤਸਰ -ਪਠਾਨਕੋਟ ਰੇਲ ਮਾਰਗ ਤੇ ਬਟਾਲਾ ਵਿਖੇ ਐਤਵਾਰ ਨੂੰ ਲਗਾਇਆ ਧਰਨਾ ਚੁੱਕ ਲਿਆ ਹੈ। ਰੇਲ ਰੋਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨਾਂ ਤੇ ਡੀਸੀ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਧਰਨਾ ਚੁੱਕਿਆ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਭਰੋਸਾ ਦਵਾਏ ਜਾਣ ਤੋਂ ਬਾਅਦ ਹੀ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਡੀਸੀ ਗੁਰਦਾਸਪੁਰ ਅਤੇ ਪ੍ਰਸ਼ਾਸ਼ਨ ਨੇ ਉਹਨਾਂ ਨੂੰ ਮੰਗਾ ਪੁਰੀਆਂ ਕਰਨ ਦਾ ਤਹਿ ਸਮਾਂ ਦਿਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਉਹ ਤਹਿ ਸਮੇ ਤੱਕ ਉਹਨਾਂ ਦੀਆ ਮੰਗਾ ਜਿਹਨਾਂ ਚ ਕਿਸਾਨਾਂ ਦੀਆ ਬੇਮੌਸੀ ਬਰਸਾਤ ਨਾਲ ਬਰਬਾਦ ਹੋਇਆ ਫ਼ਸਲਾਂ ਦਾ ਮੁਆਵਜ਼ਾ ਜਲਦ ਮਿਲੇ ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਮੰਗ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜੇ ਦੀ ਸੀ ਉਸ ਲਈ 30 ਅਗਸਤ ਤਕ ਦਾ ਸਮਾਂ ਪ੍ਰਸ਼ਾਸ਼ਨ ਨੇ ਦਿਤਾ ਹੈ ਅਤੇ ਜੇਕਰ ਉਹ ਉਦੋਂ ਤਕ ਹੱਲ ਨਾ ਹੋਇਆ ਤਾ ਉਹ 1 ਸਤੰਬਰ ਨੂੰ ਦੋਬਾਰਾ ਰੇਲ ਰੋਕੋ ਅੰਦੋਲਨ ਕਰਨਗੇ । ਡੀਸੀ ਗੁਰਦਾਸਪੁਰ ਨੇ ਦੱਸਿਆ ਕਿ ਕਿਸਾਨਾਂ ਦੀਆ ਸਾਰੀਆਂ ਮੰਗਾ ਨੂੰ ਪੂਰਾ ਕਰਨ ਦਾ ਭਰੋਸਾ ਦਿਤਾ ਗਿਆ ਹੈ ਅਤੇ ਉਸ ਲਈ ਸਮਾਂ ਵੀ ਤਹਿ ਕੀਤਾ ਗਿਆ ਹੈ ਅਤੇ ਜਦਕਿ ਉਹ ਉਸ ਸਮੇ ਚ ਇਹਨਾਂ ਦੇ ਹਰ ਮਸਲੇ ਦਾ ਹੱਲ ਕਰਨਗੇ ।

ਦਰਅਸਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਲੋਂ ਕੱਲ੍ਹ ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ਅਤੇ ਬਟਾਲਾ ਰੇਲਵੇ ਸਟੇਸ਼ਨ ਵਿਖੇ ਅਣਮਿਥੇ ਸਮੇ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ।

Exit mobile version