The Khalas Tv Blog Punjab ਕਿਸਾਨਾਂ ਰੇਲ ਰੋਕੋ ਮੋਰਚੇ ਦਾ ਕੀਤਾ ਐਲਾਨ!
Punjab

ਕਿਸਾਨਾਂ ਰੇਲ ਰੋਕੋ ਮੋਰਚੇ ਦਾ ਕੀਤਾ ਐਲਾਨ!

ਬਿਉਰੋ ਰਿਪੋਰਟ – ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarwan Singh Pandher) ਦੀ ਅਗਵਾਹੀ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਨੌਕਰੀਆਂ ਅਤੇ ਮੁਆਵਜਿਆਂ, ਸ਼ੰਭੂ ਬਾਰਡਰ ਮੋਰਚੇ ਤੋਂ ਵਾਪਿਸ ਮੁੜਦੇ ਸਮੇਂ ਬੱਸ ਹਾਦਸੇ ਵਿੱਚ ਜਖਮੀ ਹੋਏ ਕਿਸਾਨਾਂ ਮਜਦੂਰਾਂ ਲਈ ਮੁਆਵਜੇ ਸਮੇਤ ਨਸ਼ਾਂ, ਪਰਾਲੀ, ਲੁੱਟਾਂ ਖੋਹਾਂ, ਭਾਰਤ ਮਾਲਾ ਪ੍ਰੋਜੈਕਟ ਸਬੰਧੀ ਮੁਸ਼ਕਿਲਾਂ, ਡੀ ਏ ਪੀ ਦੀ ਕਿੱਲਤ ਆਦਿ ਮਸਲਿਆਂ ਨੂੰ ਲੈ ਕੇ ਲੱਗੇ ਡੀਸੀ ਦਫ਼ਤਰ ਅੰਮ੍ਰਿਤਸਰ ਵਿਖੇ ਮੋਰਚੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਣ ਕਾਰਨ ਕਿਸਾਨਾਂ ਮਜਦੂਰਾਂ ਵੱਲੋਂ ਰੇਲ ਰੋਕੋ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਹੈ।

ਆਗੂਆਂ ਦੱਸਿਆ ਕਿ ਅਫ਼ਸਰਸਾਹੀ ਦਾ ਰਵਈਆ ਬਿਲਕੁਲ ਉਦਾਸੀਨ ਰਿਹਾ, ਪ੍ਰਸ਼ਾਸ਼ਨ ਕੋਲ ਸ਼ਹੀਦ ਕਿਸਾਨਾਂ ਦੇ ਮੁਆਵਜਿਆ ਤੋਂ ਇਲਾਵਾ ਹੋਰ ਕਿਸੇ ਵੀ ਮੰਗ ਤੇ ਤਸੱਲੀਦਾਇਕ ਕਾਰਵਾਈ ਨਹੀਂ ਸੀ। ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅਸੀਂ ਰੇਲ ਚੱਕਾ ਜਾਮ ਨਹੀਂ ਕਰਨਾ ਚਾਹੁੰਦੇ ਜਿਸਦੇ ਚਲਦੇ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕੱਲ੍ਹ 12 ਵਜੇ ਤੱਕ ਸਮਾਂ ਦੇ ਰਹੇ ਹਾਂ, ਕੱਲ੍ਹ 12 ਵਜੇ ਤੱਕ ਕੋਈ ਰੇਲ ਜਾਮ ਨਹੀਂ ਹੋਏਗੀ ਪਰ ਅਗਰ ਸਰਕਾਰ ਮੰਗਾਂ ਦੀ ਸਥਿਤੀ ਚ ਸੁਧਾਰ ਨਹੀਂ ਕਰਦੀ ਤਾਂ ਅਸੀਂ 12 ਵਜੇ ਨੂੰ ਰੇਲ ਲਾਈਨ ਦੱਬਣ ਲਈ ਮਜਬੂਰ ਹੋਵਾਂਗੇ।

ਇਹ ਵੀ ਪੜ੍ਹੋ –  ਹੁਣ ਭਾਰਤ ‘ਚ ਟ੍ਰੇਨ ਹਾਦਸੇ ਨਹੀਂ ਹੋਣਗੇ! ‘ਕਵਚ’ ਤਕਨੀਕ ਦੇਵੇਗੀ ਸੁਰੱਖਿਆ! 130 ਦੀ ਸਪੀਡ ‘ਤੇ ਸਫਲ ਟੈਸਟ!

 

Exit mobile version