The Khalas Tv Blog Punjab ਜੰਡਿਆਲਾ ਗੁਰੂ ‘ਚ ਮੀਂਹ ਤੇ ਠੰਡ ਦੇ ਬਾਵਜੂਦ ਵੀ ਡਟਿਆ ਰਿਹਾ ਕਿਸਾਨੀ ਸੰਘਰਸ਼
Punjab

ਜੰਡਿਆਲਾ ਗੁਰੂ ‘ਚ ਮੀਂਹ ਤੇ ਠੰਡ ਦੇ ਬਾਵਜੂਦ ਵੀ ਡਟਿਆ ਰਿਹਾ ਕਿਸਾਨੀ ਸੰਘਰਸ਼

‘ਦ ਖ਼ਾਲਸ ਬਿਊਰੋ :- ਜੰਡਿਆਲਾ ਵਿਖੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਚੱਲ ਰਿਹਾ ਰੇਲ ਰੋਕੋ ਅੰਦੋਲਨ 53ਵੇਂ ਦਿਨ ‘ਚ ਦਾਖਲ ਹੋ ਗਿੱਆ। ਅੱਜ ਸੂਬੇ ‘ਚ ਬਰਸਾਤ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਮੋਰਚੇ ਵਿੱਚ ਨਾਹਰੇ ਮਾਰਦਾ ਸ਼ਾਮਿਲ ਹੋਇਆ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ , ਸੁਖਵਿੰਦਰ ਸਿੰਘ ਸਭਰਾ,ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਗੱਲਬਾਤ ਰਾਹੀ ਕੇਂਦਰ ਸਰਕਾਰ ਸਮਾ ਲੰਘਾਉਣਾ ਚਾਹੁੰਦੀ ਹੈ ਨਾ ਕਿ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ।

ਕਿਸਾਨ ਆਗੂਆਂ ਨੇ ਕੱਲ੍ਹ ਪੰਜਾਬ ਦੇ ਹਜਾਰਾਂ ਪਿੰਡਾਂ ‘ਚ ਮੋਦੀ ਸਰਕਾਰ ਦੀਆਂ ਅਰਥੀਆਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾੜੀਆ। ਇਸ ਅਰਥੀ ਫੂਕ ਐਕਸ਼ਨ ਵਿੱਚ ਆਮ ਜਨਤਾ ਦੀ ਵਿਆਪਕ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਇਹ ਕਿ ਖੇਤੀ ਮੰਤਰੀ ਦਾ ਬਿਆਨ ਮਸਲੇ ਦੇ ਹੱਲ ਵਾਲੇ ਪਾਸੇ ਜਾਣ ‘ਚ ਵੱਡਾ ਅੜਿੱਕਾ ਪੈਦਾ ਕਰ ਰਿਹਾ ਹੈ। ਕਿਸਾਨ ਮਜਦੂਰ ਜਥੇਬੰਦੀ ਵਲੋਂ 20 ਨਵੰਬਰ ਨੂੰ ਬੁੱਧੀਜੀਵੀਆਂ ਨਾਲ ਰੱਲਕੇ ਕਨਵੈਨਸ਼ਨ ਕੀਤੀ ਜਾਵੇਗੀ।

ਮੌਜੂਦਾ ਸਘੰਰਸ਼ਾ ਦੇ ਸਵਾਲ ਤੇ ਉਸ ਦਿਨ ਸੂਬਾ ਕਮੇਟੀ ਦੀ ਵਧਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕੀਤੇ ਜਾਣਗੇ। ਇਸ ਮੌਕੇ ਮੇਹਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ, ਦਿਲਬਾਗ ਸਿੰਘ ਪਹੂਵਿੰਡ, ਗੁਰਜੰਟ ਸਿੰਘ, ਰੂਪ ਸਿੰਘ ਸੈਦੂ, ਸੁਖਦੇਵ ਸਿੰਘ, ਗੁਰਭੇਜ ਸਿੰਘ ਧਾਰੀਵਾਲ, ਦਿਲਬਾਗ ਸਿੰਘ ਸਭਰਾ, ਸਤਨਾਮ ਸਿੰਘ ਹਰੀਕੇ, ਮੈਹਲ ਸਿੰਘ,ਨਿਸਾਨ ਸਿੰਘ ਮਾੜੀਮੇਗਾ, ਸੁੱਚਾ ਸਿੰਘ ਵੀਰਮ, ਬਲਕਾਰ ਸਿੰਘ ਖਾਲੜਾ, ਕਿਰਪਾਲ ਸਿੰਘ ਬੁਰਜ, ਅਮੋਲਕ ਸਿੰਘ ਨਰੈਣਗੜ੍ਹ, ਪੂਰਨ ਸਿੰਘ ਵਰਨਾਲਾ, ਰਣਜੀਤ ਸਿੰਘ ਚੀਮਾ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ।

 

 

Exit mobile version