The Khalas Tv Blog Khetibadi ‘ਮੈਂ 2 ਜੂਨ ਤੋਂ ਬਾਅਦ ਇੰਨਾਂ ਦੇ ਛਿੱਤਰ ਮਾਰਦਾ ਹਾਂ!’ ਹੰਸਰਾਜ ਹੰਸ ਦੇ ਬਿਆਨ ’ਤੇ ਕਿਸਾਨਾਂ ਦੀ ਲਲਕਾਰ
Khetibadi Lok Sabha Election 2024 Punjab

‘ਮੈਂ 2 ਜੂਨ ਤੋਂ ਬਾਅਦ ਇੰਨਾਂ ਦੇ ਛਿੱਤਰ ਮਾਰਦਾ ਹਾਂ!’ ਹੰਸਰਾਜ ਹੰਸ ਦੇ ਬਿਆਨ ’ਤੇ ਕਿਸਾਨਾਂ ਦੀ ਲਲਕਾਰ

ਬਿਉਰੋ ਰਿਪੋਰਟ – ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਜੇਪੀ ਦੇ ਉਮੀਦਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਪਿੰਡਾਂ ਵਿੱਚ ਘੇਰਨ ਦਾ ਐਲਾਨ ਕੀਤਾ ਹੈ। ਰਾਜੇਵਾਲ ਨੇ ਕਿਹਾ ਅਸੀਂ ਆਮ ਆਦਮੀ ਪਾਰਟੀ ਲਈ ਵੀ ਸਵਾਲ ਤਿਆਰ ਕੀਤੇ ਹਨ। ਉਨ੍ਹਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਘੇਰ ਦੇ ਹੋਏ ਕਿਹਾ ਤੁਸੀਂ ਸਾਡੇ ’ਤੇ ਚਿੱਕੜ ਸੁੱਟਦੇ ਹੋ ਪਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਹਨ। ਕਿਸਾਨ ਪਿੰਡਾਂ ਵਿੱਚ ਬੀਜੇਪੀ ਦੇ ਉਮੀਦਵਾਰਾਂ ਨੂੰ ਰੋਕਦੇ ਹਨ ਤੇ ਉਨ੍ਹਾਂ ਨੂੰ MSP ਦੇ ਮੁੱਦੇ ’ਤੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਭੱਜਣ ਦੀ ਫਿਰਾਕ ਵਿੱਚ ਹੁੰਦੇ ਹਨ।

ਉੱਧਰ ਕਿਸਾਨਾਂ ਨੂੰ ਲੈ ਕੇ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਿਸਾਨਾਂ ਨੂੰ ਛਿੱਤਰ ਮਾਰਨ ਦੀ ਧਮਕੀ ਦੇ ਰਹੇ ਹਨ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਇਸ ਦਾ ਤਗੜਾ ਜਵਾਬ ਦਿੱਤਾ ਹੈ।

ਹੰਸਰਾਜ ਰੰਸ ਦੀ ਚਿਤਵਾਨੀ ਦਾ ਕਿਸਾਨਾਂ ਵੱਲੋਂ ਜਵਾਬ

ਹੰਸਰਾਜ ਹੰਸ ਹੰਸ ਨੇ ਇੱਕ ਚੋਣ ਸਭਾ ਵਿੱਚ ਕਿਸਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੇ ਵਰਕਰ ਸ਼ਾਂਤ ਹਨ ਪਰ ਜੇਕਰ ਗਰੀਬ ਆਦਮੀ ਨੂੰ ਗੁੱਸਾ ਆ ਜਾਵੇ ਤਾਂ ਉਹ ਧਰਤੀ ਨੂੰ ਅੱਗ ਲਾ ਦੇਵੇਗਾ। ਮੇਰਾ ਸੁਨੇਹਾ ਜ਼ਰੂਰ ਦੇ ਦੇਣਾ, 2 ਤਰੀਕ ਤੋਂ ਬਾਅਦ ਮੈਂ ਵੇਖਾਂਗਾ ਕੌਣ ਇੱਥੇ ਖੰਘਦਾ ਹੈ, ਇੰਨਾਂ ਨੇ ਬੰਦੇ ਨਹੀਂ ਬਣਨਾ ਛਿੱਤਰਾਂ ਤੋਂ ਬਿਨਾਂ, ਤੁਸੀਂ ਕੁਝ ਨਹੀਂ ਕਹਿਣਾ ਮੈਂ ਵੇਖੋਂ ਕਿਵੇਂ ਮਾਰਦਾ ਹਾਂ ਇੰਨਾਂ ਦੇ ਛਿੱਤਰ।

ਉੱਧਰ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਤੁਸੀਂ ਕਹਿੰਦੇ ਹੋ ਮੈਨੂੰ ਵੋਟਾਂ ਪਾਉ ਮੈਂ ਇੰਨਾਂ ਨੂੰ ਵੇਖ ਲਵਾਂਗਾ, ਤੁਸੀਂ ਕੀ ਸਾਨੂੰ ਵੇਖੋਗੇ, ਅਸੀਂ ਕਿਸਾਨ ਦੇ ਨਾਲ ਸਿੱਖ ਵੀ ਹਾਂ। ਮੋਦੀ ਨੇ ਵੀ ਕਿਹਾ ਸੀ ਮੈਂ ਤੁਹਾਨੂੰ ਵੇਖਾਂਗਾ, ਅਖੀਰ ਵਿੱਚ ਉਸ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ।

ਉਨ੍ਹਾਂ ਹੰਸਰਾਜ ਹੰਸ ਨੂੰ ਪੁੱਛਿਆ ਕਿ ਜਦੋਂ ਤੁਸੀਂ ਲੋਕਸਭਾ ਮੈਂਬਰ ਸੀ ਤਾਂ ਸਾਡੇ ਹੱਕ ਵਿੱਚ ਕਿੰਨੇ ਸਵਾਲ ਪੁੱਛੇ। ਹੁਣ ਤੁਸੀਂ ਕਹਿੰਦੇ ਹੋ ਕਿ ਮੈਨੂੰ ਜਿਤਾਇਆ ਤਾਂ ਮੈਂ ਕਿਸਾਨ ਅਤੇ ਮਜ਼ਦੂਰ ਦੇ ਹੱਕ ਵਿੱਚ ਲੜਾਂਗਾ। ਤੁਸੀਂ ਕਹਿੰਦੇ ਹੋ ਮੈਂ ਗਰੀਬ ਆਦਮੀ ਹਾਂ, ਜਦਕਿ ਤੁਹਾਡੇ ਕੋਲ 1 ਕਰੋੜ ਦੀ ਕਾਰ ਹੈ ਅਤੇ ਕਰੋੜਾਂ ਦਾ ਜਾਇਦਾਦ ਹੈ। ਹੁਣ ਕਿਵੇਂ ਗ਼ਰੀਬ ਦੀ ਗੱਲ ਕਰਨਗੇ ਜਦੋਂ ਪਹਿਲਾਂ ਨਹੀਂ ਕੀਤੀ।

Exit mobile version