The Khalas Tv Blog Punjab ਟਿਕਰੀ ਬਾਰਡਰ ‘ਤੇ ਧਰਨਾ ਦਿੰਦੇ ਕਿਸਾਨਾਂ ਨੇ ਕੋਰੋਨਾ ਟੈਸਟ ਕਰਾਉਣ ਤੋਂ ਕੀਤਾ ਇਨਕਾਰ
Punjab

ਟਿਕਰੀ ਬਾਰਡਰ ‘ਤੇ ਧਰਨਾ ਦਿੰਦੇ ਕਿਸਾਨਾਂ ਨੇ ਕੋਰੋਨਾ ਟੈਸਟ ਕਰਾਉਣ ਤੋਂ ਕੀਤਾ ਇਨਕਾਰ

‘ਦ ਖ਼ਾਲਸ ਬਿਊਰੋ :- ਟਿੱਕਰੀ ਬਾਡਰ ਉੱਤੇ ਬੈਠੇ ਕਿਸਾਨਾਂ ਨਾਲ ਬਹਾਦਰਗੜ੍ਹ ਦੇ SDM ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਹੈ। ਜਿਸ ਤੋਂ ਮਗਰੋਂ ਕਿਸਾਨਾਂ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਸਾਨੂੰ ਕੋਰੋਨਾ ਨਹੀਂ ਹੈ। ਟਿੱਕਰੀ ਬਾਰਡਰ ‘ਤੇ ਚਾਰ ਕਿਸਾਨਾਂ ਦੀ ਮੌਤ ਹੋ ਗਈ ਹੈ। ਮੈਡੀਕਲ ਕੈਂਪਾਂ ਵਿੱਚ ਬੁਖਾਰ, ਵਾਇਰਸ, ਖੰਘ ਤੇ ਜ਼ੁਕਾਮ ਦੇ ਕੇਸ ਆ ਰਹੇ ਹਨ। ਕਿਸਾਨ ਡਾਕਟਰੀ ਸਹਾਇਤਾ ਵਧਾਉਣ ਦੀ ਮੰਗ ਕਰਦੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਕਿਸਾਨ ਕੋਰੋਨ ਟੈਸਟ ਨਹੀਂ ਕਰਵਾਉਣਗੇ, ਇਸ ਸਬੰਧੀ ਬਹਾਦਰਗੜ੍ਹ ਦੇ SDM ਨਾਲ 3 ਦਸੰਬਰ ਨੂੰ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ SDM ਨੂੰ ਕਿਹਾ ਸੀ ਕਿ ਇੱਥੇ ਮੈਡੀਕਲ ਟੀਮ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਕਿਸਾਨ ਦੀ ਸਿਹਤ ਸਬੰਧੀ ਦਿਕੱਤ ਆਉਣ ਉੱਤੇ ਫੌਰੀ ਕਾਰਵਾਈ ਕੀਤੀ ਜਾ ਸਕੇ।
Exit mobile version