The Khalas Tv Blog India ਕਿਸਾਨਾਂ ਨੇ ਕੰਗਣਾ ਘਰ ਜਾ ਕੇ ਘੇਰੀ, ਮੁੰਬਈ ਨਿਕਾਲਾ ਦੇਣ ਦਾ ਸੱਦਾ
India Punjab

ਕਿਸਾਨਾਂ ਨੇ ਕੰਗਣਾ ਘਰ ਜਾ ਕੇ ਘੇਰੀ, ਮੁੰਬਈ ਨਿਕਾਲਾ ਦੇਣ ਦਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਵੱਲੋਂ ਕੰਗਣਾ ਰਣੌਤ ਦੇ ਮੁੰਬਈ ਸਥਿਤ ਘਰ ਦਾ ਘਿਰਾਉ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਕੰਗਣਾ ਰਣੌਤ ਤੋਂ ਸਿੱਖਾਂ ਪ੍ਰਤੀ ਬੋਲੀ ਮਾੜੀ ਭਾਸ਼ਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਕਿਸਾਨਾਂ ਵਿੱਚ ਕੰਗਣਾ ਦੇ ਉਸ ਬਿਆਨ ਨੂੰ ਲੈ ਕਿ ਭਾਰੀ ਰੋਸ ਹੈ ਜਿਸ ਵਿੱਚ ਉਸ ਨੇ ਦੇਸ਼ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਮੱਛਰ ਦੀ ਤਰ੍ਹਾਂ ਕੁਚਲ ਦੇਣ ਦੀ ਬੇਤੁਕੀ ਗੱਲ ਕਹੀ ਸੀ। ਕੰਗਣਾ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਾਨੂੰਨ ਵਾਪਸ ਲਏ ਜਾਣ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਗਲੀਆਂ ਵਿੱਚ ਬੈਠੇ ਲੋਕ ਸਰਕਾਰ ਚਲਾ ਰਹੇ ਹਨ। ਉਸਨੇ ਇਹ ਵੀ ਕਿਹਾ ਸੀ ਕਿ ਇਹ ਵਰਤਾਰਾ ਸ਼ਰਮਨਾਕ ਹੈ।

ਕਿਸਾਨਾਂ ਨੇ ਕਿਹਾ ਕਿ “ਅੱਜ ਵੀ ਕਾਂਗਰਸ ਪਾਰਟੀ ਦੇ ਮਨਮੋਹਨ ਸਿੰਘ, ਰਾਹੁਲ ਗਾਂਧੀ, ਸੋਨੀਆ ਗਾਂਧੀ 1984 ਲਈ ਸਿੱਖਾਂ ਤੋਂ ਮੁਆਫੀ ਮੰਗਦੇ ਹਨ। ਕੰਗਣਾ ਰਣੌਤ ਤੂੰ ਕੀ ਚੀਜ਼ ਹੈਂ, ਇਹ ਤੂੰ ਵੀ ਜਾਣਦੀ ਹੈ। ਤੂੰ ਅੱਜ ਸਿੱਖਾਂ ਨੂੰ ਲਲਕਾਰਿਆ ਹੈ, ਸਾਨੂੰ ਮੱਛਰ ਕਿਹਾ ਹੈ, ਇਸ ਲਈ ਅੱਜ ਤੂੰ ਮੋਰਟੀਨ, ਗੁੱਡਨਾਈਟ ਲੈ ਲੇ, ਅੱਜ ਸ਼ੇਰ ਤੇਰੇ ਘਰ ਆਇਆ ਹੈ, ਹਿੰਮਤ ਹੈ ਤਾਂ ਥੱਲੇ ਆ ਕੇ ਵਿਖਾ। ਅੱਜ ਜਾਂ ਤਾਂ ਤੂੰ ਨਹੀਂ ਅਤੇ ਜਾਂ ਫਿਰ ਅਸੀਂ ਨਹੀਂ।”

ਕਿਸਾਨਾਂ ਨੇ ਮੁੰਬਈ ਦੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ “ਸਾਰੇ ਲੋਕ ਕੰਗਣਾ ਦੇ ਘਰ ਇਕੱਠੇ ਹੋਣ ਅਤੇ ਇਸ ਔਰਤ ਨੂੰ ਮੁੰਬਈ ਤੋਂ ਬਾਹਰ ਕੱਢਿਆ ਜਾਵੇ। ਇਹ ਔਰਤ ਸਾਡੇ ਮੁੰਬਈ, ਮਹਾਰਾਸ਼ਟਰ ਲਈ ਕੈਂਸਰ ਹੈ। ਇਸਨੇ ਸਿਰਫ਼ ਸਿੱਖਾਂ ਨੂੰ ਹੀ ਨਹੀਂ ਬਲਕਿ ਪਹਿਲਾਂ ਸਾਡੇ ਮੁੰਬਈ ਦਾ ਪਾਕਿਸਤਾਨ ਨਾਲ ਮੁਕਾਬਲਾ (Compare) ਕੀਤਾ ਸੀ। “

Exit mobile version