‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਆਪਣੇ ਰਹਿਣ ਦੇ ਲਈ ਅਸਥਾਈ ਤੌਰ ‘ਤੇ ਝੌਂਪੜੀਆਂ ਬਣਾਈਆਂ ਹੋਈਆਂ ਸਨ ਪਰ ਕਿਸਾਨ ਮੋਰਚਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬਣਾਈਆਂ ਹੋਈਆਂ ਝੌਂਪੜੀਆਂ ਢਾਹੁਣੀਆਂ ਪੈ ਗਈਆਂ ਸਨ। ਪਰ ਇੱਕ ਕਿਸਾਨ ਜਤਿੰਦਰ ਸਿੰਘ ਨੇ ਅਨੋਖਾ ਹੀ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਤਿੰਦਰ ਸਿੰਘ ਨੇ ਆਪਣੇ ਵੱਲੋਂ ਬਣਾਈ ਗਈ ਹੱਟ ਨੂੰ ਢਾਹਿਆ ਨਹੀਂ ਹੈ ਬਲਕਿ ਉਸਨੂੰ ਜਮੀਨ ਤੋਂ ਪੁੱਟ ਕੇ ਉਸੇ ਹੀ ਤਰੀਕੇ ਦੇ ਨਾਲ ਆਪਣੇ ਨਾਲ ਲਿਜਾਣ ਦਾ ਫੈਸਲਾ ਕੀਤਾ ਹੈ।
ਜਤਿੰਦਰ ਸਿੰਘ ਨੇ ਇਹ ਹੱਟ ਸਿੰਘੂ ਬਾਰਡਰ ‘ਤੇ ਸਟੇਜ ਦੇ ਪਿੱਛੇ ਬਣਾਈ ਸੀ। ਕਿਸਾਨ ਮੋਰਚੇ ਦੀਆਂ ਤੋਂ ਸੋਹਣੀਆਂ ਹੱਟਾਂ ਵਿੱਚੋਂ ਇਹ ਇੱਕ ਸੀ। ਜਤਿੰਦਰ ਸਿੰਘ ਨੇ ਇਸ ਹੱਟ ਨੂੰ ਬਠਿੰਡਾ ਲਿਜਾ ਕੇ ਇਸੇ ਤਰ੍ਹਾਂ ਹੀ ਸੈੱਟ ਕਰਨ ਦਾ ਫੈਸਲਾ ਕੀਤਾ ਹੈ। ਇਸ ਹੱਟ ਨੂੰ ਟਰਾਲੇ ‘ਤੇ ਲੱਦ ਕੇ ਲਿਜਾਇਆ ਜਾ ਰਿਹਾ ਹੈ। ਇਸ ਹੱਟ ਨੂੰ ਮਿਊਜ਼ੀਅਮ ਬਣਾ ਕੇ ਉੱਥੇ ਸਥਾਪਿਤ ਕੀਤਾ ਜਾਵੇਗਾ।