The Khalas Tv Blog India ਆਸ਼ੀਸ਼ ਮਿਸ਼ਰਾ ਨੂੰ ਜ਼ਮਾ ਨਤ ਦੇਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋ ਧ
India

ਆਸ਼ੀਸ਼ ਮਿਸ਼ਰਾ ਨੂੰ ਜ਼ਮਾ ਨਤ ਦੇਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋ ਧ

‘ਦ ਖ਼ਾਲਸ ਬਿਊਰੋ : ਲਖੀਮਪੁਰ ਖੇੜੀ ਕ ਤਲ ਕਾਂ ਡ ਦੇ ਮੁੱਖ ਦੋ ਸ਼ੀ ਅਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਜ਼ਮਾ ਨਤ ਦੇਣ ਦੇ ਇਲਾਹਾਬਾਦ ਹਾਈ ਕੋਰਟ ਦਾ ਫੈਸਲੇ ਦੇ ਖਿਲਾ ਫ਼ ਕਿਸਾਨ ਜਥੇਬੰ ਦੀਆਂ ਵੱਲੋਂ ਪੰਜਾਬ ਭਰ ਵਿੱਚ ਅਰ ਥੀ ਫੁ ਕ ਮੁਜ਼ਾਹਰੇ ਤੇ ਵਿਰੋ ਧ ਪ੍ਰਦਰਸ਼ਨ  ਸ਼ੁਰੂ  ਹੋ ਗਏ ਹਨ। ਜਿਸ ਦੇ ਚਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਕੱਲ ਪਿੰਡ ਦਸਮੇਸ਼ ਨਗਰ ਜੋਨ ਜੰਡਿਆਲਾ ਗੁਰੂ ਵਿਖੇ ਤੇ ਅੱਜ ਪਿੰਡ ਵੱਲਾ ਅਤੇ ਜੰਡਿਆਲਾ ਗੁਰੂ ਵਿਖੇ ਮੋਦੀ ਸਰਕਾਰ ਤੇ ਆਸ਼ੀਸ਼ ਮਿਸ਼ਰਾ ਦਾ ਫੂਕਿਆ ਪੁਤਲਾ ਫੁਕ ਕੇ ਰੋ ਸ ਪ੍ਰਦਰ ਸ਼ਨ ਕੀਤਾ ਗਿਆ।

ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਸੰਬੰਧੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਤੇ ਕਿਹਾ ਕਿ ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਦਿਨ ਦਿਹਾੜੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਕਾਰ ਹੇਠ ਦਰੜ ਬੇਰਹਿਮੀ ਨਾਲ ਕੀਤੀ ਹੱਤਿ ਆ ਦਾ ਮਾਮਲਾ ਦੇਸ਼ ਭਰ ਵਿੱਚ ਕਾਨੂੰ ਨ ਦੇ ਰਾਜ ‘ਤੇ ਸਤਾ ਦੇ ਪ੍ਰਭਾਵ ਦਾ ਸਬੂਤ ਬਣ ਗਿਆ ਹੈ। ਸਪੱਸ਼ਟ ਸਬੂਤਾਂ ਦੇ ਬਾਵਜੂਦ ਕਤ ਲ ਦੇ ਦੋਸ਼ੀ ਆਂ ਨੂੰ ਇੰਨੀ ਜਲਦੀ ਜ਼ਮਾ ਨਤ ਮਿਲਣਾ ਅਤੇ ਉਹ ਵੀ ਉੱਤਰ ਪ੍ਰਦੇਸ਼ ‘ਚ ਚੋਣਾਂ ਦੇ ਪਹਿਲੇ ਦਿਨ ਹੀ ਹੈਰਾਨੀ ਵਾਲੀ ਗੱਲ ਹੈ।

ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਬਿਨਾਂ ਕਿਸੇ ਸਬੂਤ ਦੇ ਹਾਈਕੋਰਟ ਵੱਲੋਂ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਡਰਾਈਵਰ ਨੇ ਭੀੜ ਤੋਂ ਘਬ ਰਾ ਕੇ ਗੱਡੀ ਭਜਾ ਦਿੱਤੀ ਹੋਵੇਗੀ। ਅਦਾਲਤ ਵੱਲੋਂ ਅੰਦੋ ਲਨ ‘ਤੇ ਬਿਨਾਂ ਕਿਸੇ ਪ੍ਰਸੰਗ ਦੇ ਕੀਤੀਆਂ ਟਿੱਪਣੀਆਂ ਗੈਰ-ਵਾਜਬ ਹਨ।

ਹਾਈ ਕੋਰਟ ਦੇ ਹੁਕਮਾਂ ਤੋਂ ਸਪੱਸ਼ਟ ਹੈ ਕਿ ਇਹ ਇੱਕਪਾਸੜ ਫੈਸਲਾ ਸੀ ਤੇ ਹਾਈ ਕੋਰਟ ਦੀ ਦਿਲਚਸਪੀ ਇਸ ਮਾਮਲੇ ਵਿੱਚ ਮੰਤਰੀ ਦੇ ਪੁੱਤਰ ਨੂੰ ਜ਼ਮਾਨਤ ਦੇਣ ਦੀ ਹੀ ਸੀ।

ਯੂਨਾਈਟਿਡ ਕਿਸਾਨ ਮੋਰਚਾ ਇਸ ਸਬੰਧੀ ਦੇਸ਼ ਦੇ ਪ੍ਰਮੁੱਖ ਵਕੀਲਾਂ ਦੀ ਰਾਏ ਲੈ ਕੇ ਅਪੀਲ ਦਾਇਰ ਕਰਨ ਵਿੱਚ ਪੀੜਤ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇਵੇਗਾ। ਯੂਨਾਈਟਿਡ ਕਿਸਾਨ ਮੋਰਚਾ ਆਮ ਲੋਕਾਂ ਨੂੰ ਇਹ ਅਪੀਲ ਕਰਦਾ ਹੈ ਕਿ ਇਸ ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਤੁਲੀ ਹੋਈ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾ ਕੇ ਸਤਾ ਤੋਂ ਲਾਂਭੇ ਕਰ ਦਿਤਾ ਜਾਵੇ।

Exit mobile version