The Khalas Tv Blog Punjab ਤੂੜੀ ਬਣਾਉਣ ਵਾਲੀ ਮਸ਼ੀਨ ਨੇ ਖਾ ਲਿਆ ਕਿਸਾਨ ਦਾ ਨੌਜਵਾਨ ਪੁੱਤ
Punjab

ਤੂੜੀ ਬਣਾਉਣ ਵਾਲੀ ਮਸ਼ੀਨ ਨੇ ਖਾ ਲਿਆ ਕਿਸਾਨ ਦਾ ਨੌਜਵਾਨ ਪੁੱਤ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਅੱਜ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌ ਤ ਹੋ ਗਈ ਹੈ। ਮੋਗਾ ਜਿਲ੍ਹੇ ਦੇ ਹਲਕਾ ਧਰਮਕੋਟ ਦੇ ਪਿੰਡ ਬੱਗੇ ਵਿੱਚ ਇੱਕ ਨੌਜਵਾਨ ਗੁਰਚਰਨ ਸਿੰਘ ਦੀ ਤੂੜੀ ਬਣਾਉਣ ਵਾਲੀ ਮਸ਼ੀਨ ਰੀਪਰ ਵਿੱਚ ਆਉਣ ਕਾਰਨ ਮੌ ਤ ਹੋ ਗਈ ਹੈ। ਯੂਥ ਵਿੰਗ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁੱਖ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਗੁਰਚਰਨ ਸਿੰਘ ਆਪਣੀ ਤੂੜੀ ਵਾਲੀ ਮਸ਼ੀਨ ਨਾਲ ਤੂੜੀ ਬਣਾ ਰਿਹਾ ਸੀ ਅਤੇ ਮਸ਼ੀਨ ਸਾਫ਼ ਕਰਨ ਲੱਗਿਆ ਪੈਰ ਤਿਲਕਣ ਦੇ ਨਾਲ ਮਸ਼ੀਨ ਦੇ ਕਟਰ ਦੀ ਲਪੇਟ ਵਿੱਚ ਆਉਣ ਕਰਕੇ ਇਹ ਦਰ ਦਨਾ ਕ ਹਾ ਦਸਾ ਵਾਪਰ ਗਿਆ। ਮ੍ਰਿ ਤਕ ਨੌਜਵਾਨ ਦੀ ਉਮਰ 23 ਸਾਲ ਦੇ ਕਰੀਬ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਬਚਨ ਸਿੰਘ ਕਿਸਾਨ ਬਲਵਿੰਦਰ ਸਿੰਘ ਦਾ ਇਕਲੌਤਾ ਪੁੱਤਰ ਸੀ।

ਇਸ ਦੁਖਦਾਈ ਮੌ ਤ ਨਾਲ ਪਿੰਡ ਬੱਗੇ ਅਤੇ ਨਾਲ ਦੇ ਪਿੰਡਾਂ ਵਿੱਚ ਭਾਰੀ ਸੋਗ ਦੀ ਲਹਿਰ ਹੈ। ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਸੁੱਖ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਇਸ ਪਰਿਵਾਰ ਦੇ ਲਈ ਇੱਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਪਰਿਵਾਰ ਵਿੱਚ ਕਮਾਈ ਕਰਨ ਵਾਲਾ ਕੋਈ ਵੀ ਹੋਰ ਮੈਂਬਰ ਨਹੀਂ ਰਿਹਾ ਹੈ। ਗੁਰਬਚਨ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਤੋਂ ਖੇਤਾਂ ਵਿੱਚ ਕੰਮ ਨਹੀਂ ਹੁੰਦਾ

Exit mobile version