‘ਦ ਖਾਲਸ ਬਿਉੁਰੋ:ਕਿਸਾਨ ਮਜਦੂਰ ਸੰਘ ਰਸ਼ ਕਮੇਟੀ ਦੇ ਸੂਬਾ ਸਕਤਰ ਸਵਰਣ ਸਿੰਘ ਪੰਧੇਰ ਨੇ ਇਕ ਪ੍ਰੈਸ ਕਾਨਫ੍ਰੰਸ ਵਿਚ ਬੋਲਦਿਆਂ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਮਨੋਰਥ ਲੋਕਾਂ ਲਈ ਲੜ ਨਾ ਹੈ।ਇਸ ਵਿਚ ਕਿਸੇ ਦਾ ਕੋਈ ਨਿੱਜੀ ਲਾਭ ਨਹੀ ਹੈਂ। ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2020 ਤੇ ਲ ੜਾਈ ਲ ੜੀ ਸੀ,ਫੇਰ ਮੋਰਚੇ ਦਾ ਮਨੋਰਥ ਵੀ ਖੇਤੀ ਕਾਨੂੰਨ ਰੱਦ ਕਰਵਾਉਣਾ ਸੀ,ਬਾਦ ਵਿਚ ਪਰਾਲੀ ਤੇ ਐਮਐਸਪੀ ਮਸਲੇ ਸ਼ਾਮਲ ਕਰ ਲਏ ਗਏ। ਇਸ ਕਿਸਾਨ ਅੰਦੋ ਲਨ ਨੇ ਜਨ ਅੰਦੋ ਲਨ ਦਾ ਰੂਪ ਧਾਰ ਨੇ ਮੋਦੀ ਸਰਕਾਰ ਨੂੰ ਝੁਕਾਇਆ ਹੈ ਤੇ ਹੁਣ ਇਸੇ ਏਕੇ ਦੀ ਤਾਕਤ ਨਾਲ ਬਾਕਿ ਮਸਲੇ ਵੀ ਹਲ ਕਰਵਾਉਣੇ ਹਨ।ਉਹਨਾਂ ਅਗੇ ਬੋਲਦਿਆਂ ਕਿਹਾ ਕਿ ਮੋਰਚੇ ਦੇ ਜਿੱਤਣ ਤੱਕ ਬਹੁਤ ਉਤਰਾਅ ਚੜਾਅ ਰਹੇ ਹਨ।ਕੇਂਦਰੀ ਖੇਤੀ ਮੰਤਰੀ ਤੋਮਰ ਦੇ ਬਿਆਨ ਤੇ ਉਹਨਾਂ ਕਿਹਾ ਕਿ ਪਹਿਲਾਂ ਵੀ ਕੋਰੋਨਾ ਦੀ ਆੜ ਵਿਚ ਕਾਨੂੰਨ ਲਿਆਂਦੇ ਗਏ ਸਨ ਤੇ ਹੁਣ ਓਮੀਕਰੋਨ ਦੀ ਆੜ ਵਿਚ ਕਾਨੂੰਨ ਫੇਰ ਆ ਸਕਦੇ ਹਨ।ਮੀਡੀਆ ਸਰਕਾਰ ਦਾ ਮੁੱਖ ਹਥਿ ਆਰ ਹੈ ਤੇ ਦੇਸ਼ ਵਿਚ ਦਹਿ ਸ਼ਤ ਵਾਲਾ ਮਾਹੋਲ ਬਣਾਉਣ ਵਿਚ ਵੀ ਮੀਡੀਆ ਦਾ ਮੁੱਖ ਤੋਰ ਤੇ ਹੱਥ ਹੁੰਦਾ ਹੈ।
ਕਿਸਾਨ ਜਥੇਬੰਦੀਆਂ ਦੇ ਦਾ ਰਾਜਨੀਤੀ ਵਿਚ ਆਉਣ ਦੇ ਐਲਾਨ ਤੇ ਬੋਲਦਿਆਂ ਉਹਨਾਂ ਕਿਹਾ ਕਿ ਸੰਘ ਰਸ਼ ਹਮੇਸ਼ਾ ਸੜਕਾਂ ਤੇ ਬੈਠ ਕੇ ਹੀ ਲੜੇ ਤੇ ਜਿੱਤੇ ਜਾਂਦੇ ਹਨ।ਮੀਡੀਆ,ਅਫਸਰਸ਼ਾਹੀ,ਨਿਆਪਾਲਕਾ ਸਿੱਧਾ ਕੇਂਦਰ ਸਰਕਾਰ ਦੇ ਅਧੀਨ ਹਨ ਸੋ ਰਾਜਨੀਤੀ ਕਿਸਾਨਾਂ ਲਈ ਨਹੀਂ ਹੈ।ਸਾਨੂੰ ਬੇਰੋਜ ਗਾਰੀ,ਨ ਸ਼ੇ,ਐਮਐਸਪੀ ਤੇ ਹੋਰ ਰਹਿੰਦੀਆਂ ਮੰਗਾ ਲਈ ਇਕਜੁਟ ਹੋਣਾ ਪਵੇਗਾ,ਜਿਵੇਂ ਇਕਜੁਟ ਹੋ ਪਿਛਲਾ ਸੰਘਰਸ਼ ਲ ੜਿਆ ਤੇ ਜਿਤਿਆ ਹੈ।ਬਾਕਿ ਸਾਡੀ ਜਥੇਬੰਦੀ ਦਾ ਨਾ ਤਾਂ ਪਹਿਲਾਂ ਚੋਣਾਂ ਲ ੜਨ ਦਾ ਇਰਾਦਾ ਸੀ ਤੇ ਨਾ ਹੁਣ ਆ।