The Khalas Tv Blog Punjab ਸਕੂਲ-ਕਾਲਜ ਖੁਲ੍ਹਵਾਉਣ ਲਈ ਕਿਸਾਨ-ਮਜ਼ਦੂਰ ਤੇ ਆਮ ਲੋਕ ਉਤਰੇ ਸੜਕਾਂ ਤੇ
Punjab

ਸਕੂਲ-ਕਾਲਜ ਖੁਲ੍ਹਵਾਉਣ ਲਈ ਕਿਸਾਨ-ਮਜ਼ਦੂਰ ਤੇ ਆਮ ਲੋਕ ਉਤਰੇ ਸੜਕਾਂ ਤੇ

‘ਦ ਖ਼ਾਲਸ ਬਿਊਰੋ : ਸਰਕਾਰ ਦੁਆਰਾ ਕਰੋ ਨਾ ਦੀ ਆੜ ਹੇਠ ਨ ਜਾਇਜ਼ ਤੌਰ’ਤੇ ਬੰਦ ਕੀਤੇ ਸਕੂਲ-ਕਾਲਜ ਖੁਲ੍ਹਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ ਹਫ਼ਤੇ ਦੇ ਪਹਿਲੇ ਦਿਨ 9 ਜ਼ਿਲ੍ਹਿਆਂ ਵਿੱਚ 17 ਥਾਂਵਾਂ ‘ਤੇ ਰੋ ਸ ਧ ਰਨੇ ਮੁਜ਼ਾ ਹਰੇ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਤਹਿਸੀਲ ਕੇਂਦਰਾਂ ਵਿੱਚ ਸਰਕਾਰੀ ਦਫ਼ਤਰਾਂ ਅੱਗੇ ਅਤੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਵਿਸ਼ਾਲ ਰੋ ਸ ਪ੍ਰਦ ਰਸ਼ਨ ਕੀਤੇ ਗਏ ਹਨ। ਇਹਨਾਂ ਰੋ ਸ ਪ੍ਰਦਰ ਸ਼ਨਾਂ ਵਿੱਚ ਕਈ ਜਗਾ ਤਾਂ ਸਿਰਫ਼ ਕਿਸਾਨ-ਮਜ਼ਦੂਰ ਹੀ ਨਹੀ ਸਗੋਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਲ-ਨਾਲ ਵਿੱਦਿਅਕ ਸੰਸਥਾਵਾਂ ਦੇ ਸਟਾਫ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਹੋਏ ਵਿਸ਼ਾਲ ਇਕੱਠ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਜ਼ਿਲ੍ਹਾ ਬਲਾਕ ਪੱਧਰ ਦੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਮੌਜੂਦਾ ਸਰਕਾਰ ਤੇ ਵਰਦਿਆਂ ਕਿਸਾਨ ਆਗੂਆਂ ਨੇ ਦੋ ਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਬਿਨਾਂ ਕਿਸੇ ਵਿਗਿਆਨਕ ਆਧਾਰ ਤੋਂ ਹੀ ਕਰੋ ਨਾ ਦਾ ਬਹਾਨਾ ਬਣਾ ਕੇ ਸਕੂਲ ਕਾਲਜ ਬੰ ਦ ਕੀਤੇ ਹਨ। ਜਿਸ ਨਾਲ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚੇ ਸਕੂਲਾਂ ‘ਚ ਜਾ ਕੇ ਸਿੱਖਿਆ ਲੈਣ ਦੇ ਆਪਣੇ ਹੱਕ ਤੋਂ ਵਾਂਝੇ ਹੋ ਰਹੇ ਹਨ ।
ਦੂਜੇ ਪਾਸੇ ਔਨਲਾਈਨ ਸਿੱਖਿਆ ਦਾ ਫ਼ੈਸਲਾ ਲਾਗੂ ਕਰਕੇ ਮੋਬਾਈਲ ਫੋਨਾਂ ਅਤੇ ਡਾਟਾ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਦੇ ਮਹਿੰਗੇ ਖ਼ਰਚੇ ਝੱਲਣਾ ਗ਼ਰੀਬ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਲਈ ਬਹੁਤ ਔਖਾ ਹੈ।
ਇਸ ਤੋਂ ਇਲਾਵਾ ਕਰੋ ਨਾ ਵੈਕ ਸੀਨ ਅਤੇ ਮਾਸਕ ਲੋਕਾਂ ਉੱਤੇ ਧੱਕੇ ਨਾਲ ਮੜ੍ਹ ਕੇ ਲੋਕਾਂ ਉੱਤੇ ਤਾਂ ਵਾਧੂ ਦੇ ਖ਼ਰਚੇ ਪਾਏ ਜਾ ਰਹੇ ਹਨ ਪਰ ਇਨ੍ਹਾਂ ਦੇ ਉਤਪਾਦਕ ਸਾਮਰਾਜੀ ਕਾਰਪੋਰੇਟਾਂ ਨੂੰ ਸਿਧੇ ਮੁਨਾਫਾ ਪਹੁੰਚਾਇਆ ਜਾ ਰਿਹਾ ਹੈ।
ਸਰਕਾਰ ਨੇ ਸ਼ ਰਾਬ ਦੇ ਠੇਕੇ ਅਤੇ ਵੱਡੇ ਮਾਲ ਵੀ ਖੋਲ੍ਹ ਰੱਖੇ ਹਨ ਅਤੇ ਵੱਡੀਆਂ ਚੋਣ ਰੈਲੀਆਂ ਤੇ ਵੀ ਕੋਈ ਪਾਬੰਦੀ ਨਹੀਂ ਹੈ ਪਰ ਕਰੋ ਨਾ ਪਾਬੰ ਦੀਆਂ ਸਿਰਫ਼ ਸਕੂਲਾਂ ਕਾਲਜਾਂ ਵਿੱਚ ਹੀ ਲਾਗੂ ਹਨ।
ਕਿਸਾਨ ਆਗੂਆਂ ਨੇ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਤੇ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ 10 ਫਰਵਰੀ ਤੱਕ ਹਫ਼ਤਾ ਭਰ ਚੱਲਣ ਵਾਲੇ ਇਨ੍ਹਾਂ ਰੋ ਸ ਪ੍ਰਦ ਰਸ਼ਨਾਂ ਧਰਨਿ ਆਂ ਵਿੱਚ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਤਾਂ ਜੋ ਬੱਚਿਆਂ ਦੇ ਭੱਵਿਖ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।

Exit mobile version