ਬਿਉਰੋ ਰਿਪੋਰਟ – ਖਨੌਰੀ ਬਾਰਡਰ ‘ਤੇ ਕੱਲ੍ਹ ਤੋਂ ਜਗਜੀਤ ਸਿੰਘ ਡੱਲੇਵਾਲ ਨਾਲ ਮਰਨ ਵਰਤ ‘ਤੇ ਬੈਠੇ 111 ਕਿਸਾਨਾਂ ਵਿਚ ਅੱਜ ਅਚਾਨਕ 35 ਸਾਲਾ ਕਪੂਰਥਲਾ ਦੇ ਨੌਜਵਾਨ ਪ੍ਰਿਤਪਾਲ ਸਿੰਘ ਦੀ ਸਿਹਤ ਵਿਗੜ ਗਈ, ਜਿਸ ਕਰਕੇ ਇਕਦਮ ਅਚਾਨਕ ਖਨੌਰੀ ਸਰਹੱਦ ‘ਤੇ ਚੀਕ ਚਿਹਾੜਾ ਪੈ ਗਿਆ। ਡਾਕਟਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਮਿਰਗੀ ਦਾ ਦੌਰਾ ਪਿਆ ਹੈ, ਜਿਸ ਕਰਕੇ ਉਸ ਦਾ ਬਲੱਡ ਪਰੈਸ਼ਰ ਅਚਾਨਕ ਘਟ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਹੋਸ਼ ਵਿਚ ਲਿਆਂਦਾ ਗਿਆ। ਦੱਸ ਦੇਈਏ ਕਿ ਕੱਲ਼ ਤੋਂ 111 ਕਿਸਾਨ ਕਾਲੇ ਕੱਪੜੇ ਪਾ ਕੇ ਅਤੇ ਪੱਗਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਵਿਚ ਮਰਨ ਵਰਤ ਤੇ ਬੈਠੇ ਹਨ।
ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਕਿਸਾਨਾਂ ਨੂੰ ਪਿਆ ਮਹਿੰਗਾ, ਹੋਰ ਧਾਰਾਵਾਂ ਲਗਾਇਆ