ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਕਿਸਾਨਾਂ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਅਤੇ ਸੀਨੀਅਰ ਲੀਡਰ ਫਤਿਹਜੰਗ ਸਿੰਘ ਬਾਜਵਾ ਨੂੰ ਸਾਹਮਣੇ ਬਿਠਾ ਕੇ ਸਵਾਲ ਪੁੱਛੇ ਹਨ।
ਕਿਸਾਨਾਂ ਨੇ ਗੁਰਦਾਸਪੁਰ ਵਿੱਚ ਉਮੀਦਵਾਰ ਦਿਨੇਸ਼ ਬੱਬੂ ਅਤੇ ਫਤਿਹ ਸਿੰਘ ਬਾਜਵਾ ਤੋਂ ਭਾਜਪਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਸਵਾਲ ਕੀਤੇ। ਕਿਸਾਨਾਂ ਨੇ ਪੁੱਛਿਆ ਕਿ ਭਾਜਪਾ ਨੇ ਉਨ੍ਹਾਂ ਨੂੰ ਅੱਤਵਾਦੀਆਂ ਨਾਲ ਕਿਉਂ ਜੋੜਿਆ? ਇੰਨਾ ਹੀ ਨਹੀਂ ਹਰਿਆਣਾ ਸਰਕਾਰ ਨੇ ਆਪਣੀ ਹੀ ਰਾਜਧਾਨੀ ‘ਚ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ‘ਤੇ ਅੱਥਰੂ ਗੈਸ ਅਤੇ ਗੋਲੀਆਂ ਚਲਾਈਆਂ।
ਜਿਸ ‘ਤੇ ਦਿਨੇਸ਼ ਬੱਬੂ ਅਤੇ ਫਤਿਹ ਸਿੰਘ ਬਾਜਵਾ ਨੇ ਜਵਾਬ ਦਿੱਤਾ ਕਿ ਹਰ ਪਾਰਟੀ ‘ਚ ਕੋਈ ਨਾ ਕੋਈ ਹੁੰਦਾ ਹੈ। ਇੱਥੇ ਵੀ ਕਿਸੇ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਅਤੇ ਪੂਰੀ ਭਾਜਪਾ ਨੂੰ ਬਦਨਾਮ ਕੀਤਾ। ਇਸ ਦੇ ਨਾਲ ਹੀ ਫਤਿਹਜੰਗ ਬਾਜਵਾ ਨੇ ਕਿਹਾ ਕਿ ਉਹ ਹਰਿਆਣਾ ਸਰਹੱਦ ‘ਤੇ ਹੋਈ ਹਿੰਸਕ ਕਾਰਵਾਈ ਤੋਂ ਵੀ ਦੁਖੀ ਹਨ। ਪਰ ਜੇਕਰ ਕੱਲ੍ਹ ਨੂੰ ਹਰਿਆਣੇ ਦੇ ਕਿਸਾਨ ਇਸ ਤਰ੍ਹਾਂ ਪੰਜਾਬ ਵੱਲ ਵਧੇ ਹੁੰਦੇ ਤਾਂ ਸ਼ਾਇਦ ਪੰਜਾਬ ਸਰਕਾਰ ਵੀ ਅਜਿਹਾ ਕਦਮ ਚੁੱਕਦੀ।
ਇਹ ਵੀ ਪੜ੍ਹੋ -ਬੱਸੀ ਪਠਾਣਾ ‘ਚ ‘ਆਪ’ ਵਿਧਾਇਕ ਦਾ ਵਿਰੋਧ, ਕੀਤੇ ਸਵਾਲ