The Khalas Tv Blog Khetibadi ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਕਿਸਾਨਾਂ ਨੂੰ ਲਿਮਿਟ ਭਰਨ ਤੋਂ ਮਿਲੀ ਛੋਟ
Khetibadi Punjab

ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਕਿਸਾਨਾਂ ਨੂੰ ਲਿਮਿਟ ਭਰਨ ਤੋਂ ਮਿਲੀ ਛੋਟ

agricultural news, cooperative societies, Punjab news

ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ, ਕਿਸਾਨਾਂ ਨੂੰ ਲਿਮਿਟ ਭਰਨ ਤੋਂ ਮਿਲੀ ਛੋਟ

ਜਲੰਧਰ : ਮੀਂਹ ਅਤੇ ਗੜੇਮਾਰੀ ਕਾਰਨ ਸੂਬੇ ‘ਚ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਨੇ ਅਹਿਮ ਫੈਸਲੇ ਲਏ ਹਨ। ਹੁਣ  ਮੁੱਖ ਮੰਤਰੀ ਭਗਵੰਤ ਮਾਨ(CM Bhagwant Mann) ਨੇ ਵੱਡਾ ਫ਼ੈਸਲਾ ਲੈਂਦੇ ਹੋਏ ਇਸ ਸਾਲ ਸਹਿਕਾਰੀ ਸਭਾਵਾਂ ਦੀ ਲਿਮਟ ਭਰਨ ਤੋਂ ਛੋਟ ਦੇਣ ਦਾ ਐਲਾਨ ਕੀਤਾ। ਸੀਐੱਮ ਮਾਨ ਨੇ ਵੇਰਕਾ ਜਲੰਧਰ ਡੇਅਰੀ(Verka Jalandhar dairy) ਵਿਖੇ ਨਵੇਂ ਫਰਮੈਂਟਿਡ ਡੇਅਰੀ ਪਲਾਂਟ(fermented dairy plant )ਦਾ ਉਦਘਾਟਨ ਕਰਦੇ ਸਟੇਜ ਤੋਂ ਸੰਬੋਧਨ ਹੁੰਦਿਆ ਇਸ ਅਹਿਮ ਫੈਸਲੇ ਬਾਰੇ ਜਾਣੂ ਕਰਵਾਇਆ।

ਭਗਵੰਤ ਮਾਨ ਨੇ ਕਿਹਾ ਕਿ ‘ਕਣਕ ਵੇਚ ਕੇ ਕਿਸਾਨਾਂ ਨੇ ਸਹਿਕਾਰੀ ਸਭਾ ਦੀ ਕਿਸ਼ਤ ਭਰਨੀ ਸੀ। ਪਰ ਹੁਣ ਮੌਸਮ ਦੀ ਮਾਰ ਕਾਰਨ ਕਣਕ ਖਰਾਬ ਹੋ ਗਈ ਹੈ। ਇਸ ਲਈ ਕਿਸਨਾਂ ਨੂੰ ਕਿਸ਼ਤ ਭਰਨਾ ਬਹੁਤ ਔਖਾ ਹੋਵੇਗਾ। ਪਰ ਹੁਣ ਕਿਸਾਨਾਂ ਨੁੰ ਇਹ ਕਿਸ਼ਤ ਭਰਨ ਦੀ ਜ਼ਰੂਰਤ ਨਹੀਂ। ਇਸ ਵਾਰ ਦੀ ਕਿਸ਼ਤ ਫਰੀਜ਼ ਹੋ ਜਾਵੇਗੀ ਅਤੇ ਵਿਆਜ਼ ਕੋਈ ਨਹੀਂ ਲੱਗੇਗਾ। ਅਗਲੀ ਵਾਰ ਜੇ ਫਸਲ ਚੰਗੀ ਹੋਈ ਜਾਂ ਸਰਦਾ ਹੋਇਆ ਤਾਂ ਉਸ ਵੇਲੇ ਨੋਟ ਕਰ ਲਵਾਂਗੇ।’

ਮੁਆਵਜ਼ੇ ਦੀ ਰਕਮ ਦੇ ਨਿਯਮਾਂ ਵਿੱਚ ਕੀਤਾ ਬਦਲਾਅ

ਸੀਐੱਮ ਮਾਨ ਨੇ ਕਿਹਾ ਕਿ ਪਹਿਲਾਂ 26 ਫੀਸਦੀ ਪ੍ਰਤੀ ਏਕੜ ਫਸਲ ਖਰਾਬ ਹੋਣ ‘ਤੇ ਮੁਆਵਜ਼ਾ ਰਾਸ਼ੀ ਦੇਣ ਦਾ ਨਿਯਮ ਸੀ। ਪਰ ਹੁਣ 20 ਫੀਸਦੀ ਫਸਲ ਖਰਾਬ ਹੋਣ ‘ਤੇ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ 75 ਤੋਂ 100 ਪ੍ਰਤੀ ਏਕੜ ਫਸਲ ਦੇ ਨੁਕਸਾਨ ਲਈ 12 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਨਿਯਮ ਸੀ। ਪਰ ਹੁਣ 3 ਹਜ਼ਾਰ ਰੁਪਏ ਦਾ ਵਾਧਾ 15 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਦਿੱਤਾ ਜਾਵੇਗਾ।

ਦੂਜੇ ਪਾਸੇ ਪਹਿਲਾਂ 33 ਤੋਂ 75 ਫੀਸਦੀ ਪ੍ਰਤੀ ਏਕੜ ਫਸਲ ਦੇ ਨੁਕਸਾਨ ਦੀ ਸੂਰਤ ਵਿੱਚ 5400 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਸੀ ਪਰ ਹੁਣ 6750 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 20 ਤੋਂ 33 ਫੀਸਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇਗੀ।

ਗੁਰਦੁਆਰੇ ਵਿੱਚ ਐਲਾਨ ਕਰਕੇ ਪੜ੍ਹ ਕੇ ਸੁਣਾਈ ਜਾਵੇਗੀ ਗਿਰਦਾਵਰੀ

ਮੁਖ ਮੰਤਰੀ ਮਾਨ ਨੇ ਕਿਹਾ ਕਿ ਸੋਧੀ ਪ੍ਰਕਿਰਿਆ ਸਬੰਧੀ ਪ੍ਰਸ਼ਾਸਨ ਅਤੇ ਸਮੂਹ ਡੀ.ਸੀ. ਨੂੰ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਵਿੱਚ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸਬੰਧਤ ਅਧਿਕਾਰੀ ਹੁਣ ਕਿਸੇ ਮਾਹਿਰ ਦੇ ਘਰ ਬੈਠ ਕੇ ਗਿਰਦਾਵਰੀ ਨਹੀਂ ਕਰਨਗੇ, ਸਗੋਂ ਗੁਰਦੁਆਰਾ ਸਾਹਿਬ ਤੋਂ ਐਲਾਨ ਕਰਵਾ ਕੇ ਪਿੰਡ ਦੇ ਲੋਕਾਂ ਸਾਹਮਣੇ ਗਿਰਦਾਵਰੀ ਕਰਨਗੇ। ਇਸ ਦੇ ਨਾਲ ਹੀ ਸੰਗਤਾਂ ਨੂੰ ਗਿਰਦਾਵਰੀ ਵੀ ਸੁਣਾਈ ਜਾਵੇਗੀ।

ਸੀਐੱਮ ਮਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਮੁਆਵਜ਼ਾ ਦੀ ਰਕਮ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਨੂੰ ਦਿੱਤੀ ਜਾਵੇਗੀ। ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ। ਇੰਨਾ ਹੀ ਨਹੀਂ ਮਾਨ ਨੇ ਇਹ ਵੀ ਕਿਹਾ ਕਿ ਮੁਆਵਜ਼ੇ ਦੀ ਰਾਸ਼ੀ ਜ਼ਮੀਨ ਦੇ ਮਾਲਕ ਨੂੰ ਨਹੀਂ ਬਲਕਿ ਕਾਸ਼ਤਕਾਰ ਨੂੰ ਹੀ ਮਿਲੇਗੀ।

ਭਗਵੰਤ ਮਾਨ ਨੇ ਕਿਹਾ ਕਿ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਵੀ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਪੂਰੇ ਘਰ ਦੇ ਨੁਕਸਾਨ ਲਈ 95100 ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ, ਜਦੋਂ ਕਿ ਘਰਾਂ ਦੇ ਮਾਮੂਲੀ ਨੁਕਸਾਨ ਲਈ 5200 ਰੁਪਏ ਦਿੱਤੇ ਜਾਣਗੇ।

Exit mobile version