The Khalas Tv Blog Punjab ਪਰਾਲੀ ਸਾੜਨ ਤੇ ਕਿਸਾਨਾਂ ਨੂੰ ਕੀਤਾ ਜੁਰਮਾਨਾ!
Punjab

ਪਰਾਲੀ ਸਾੜਨ ਤੇ ਕਿਸਾਨਾਂ ਨੂੰ ਕੀਤਾ ਜੁਰਮਾਨਾ!

ਬਿਊਰੋ ਰਿਪੋਰਟ –  ਪਰਾਲੀ (Stubble Burning) ਦਾ ਕੋਈ ਸਥਾਈ ਹੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਅੱਗ ਲਗਾਉਣੀ ਪੈਂਦੀ ਹੈ। ਉਧਰ ਪ੍ਰਸ਼ਾਸਨ ਵੀ ਪ੍ਰਦੂਸ਼ਣ ਦਾ ਮੁੱਦਾ ਬਣਾ ਕੇ ਕਿਸਾਨਾਂ ਤੇ ਪਰਾਲੀ ਸਾੜਨ ਨੂੰ ਲੈ ਕੇ ਕਾਰਵਾਈ ਕਰਦਾ ਹੈ। ਅੰਮ੍ਰਿਤਸਰ ਵਿਚ ਪਰਾਲੀ ਦੀਆਂ ਹੁਣ ਤੱਕ 15 ਥਾਵਾਂ ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਸਡੀਐਮ ਵੱਲੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਤਿੰਨ ਥਾਵਾਂ ‘ਤੇ ਅੱਗ ਲੱਗੀ ਪਾਈ ਗਈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਤਿੰਨਾਂ ਕਿਸਾਨਾਂ ਨੂੰ 7500 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਅੰਮ੍ਰਿਤਸਰ-2 ਦੇ ਇਕ ਕਿਸਾਨ ਨੂੰ 2500 ਰੁਪਏ ਅਤੇ ਮਜੀਠਾ ਡਵੀਜਨ ਦੇ ਦੋ ਕਿਸਾਨਾਂ ਨੂੰ 5000 ਰੁਪਏ ਜੁਰਾਮਾਨਾ ਕੀਤਾ ਗਿਆ ਹੈ।

ਇਸ ਬਾਰੇ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸੁਖਦੇਵ ਸਿੰਘ ਨੇ ਕਿਹਾ ਕਿ ਸਬ ਡਵੀਜਨ ਅੰਮ੍ਰਿਤਸਰ ਵਿੱਚ 1, ਲੋਪੋਕੇ ਅਤੇ ਅਜਨਾਲਾ ਦੇ ਵਿਚ ਵੀ 1-1 ਥਾਂ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਤੋਂ ਇਲਾਵਾ ਸਬ ਡਵੀਜਨ ਅੰਮ੍ਰਿਤਸਰ -2 ਵਿਖੇ 8 ਥਾਂਵਾ ‘ਤੇ ਅਤੇ ਮਜੀਠਾ ਵਿਖੇ 4 ਥਾਂਵਾਂ ‘ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ।

ਇਹ ਵੀ ਪੜ੍ਹੋ –  ਮੁਕੇਸ਼ ਅੰਬਾਨੀ ਨੇ ਆਪਣੇ ਲਈ ਖਰੀਦਿਆ ਅਸਮਾਨ ’ਚ ਉੱਡਣ ਵਾਲਾ 7 ਸਟਾਰ ਹੋਟਲ! ਕੀਮਤ 1000 ਕਰੋੜ ਤੋਂ ਵੀ ਵੱਧ

 

Exit mobile version