The Khalas Tv Blog India ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਹੋਵੇਗਾ ਦਿੱਲੀ ਰਵਾਨਾ
India Khetibadi Punjab

ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਹੋਵੇਗਾ ਦਿੱਲੀ ਰਵਾਨਾ

ਸ਼ੰਭੂ ਬਾਰਡਰ : ਕਿਸਾਨਾਂ ਦੇ ਦਿੱਲੀ ਕੂਚ ਦੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਵੀ ਜਥਾ ਨਹੀਂ ਦਿੱਲੀ ਰਵਾਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਗਲੀ ਰਣਨੀਤੀ ’ਤੇ ਕੱਲ੍ਹ ਮੰਥਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਉਨਾਂ ਨੂੰ ਟਾਰਗੇਟ ਕਰਕੇ ਹਮਲੇ ਕਰ ਰਹੀ ਹੈ।

ਪੰਧੇਰ ਨੇ ਕਿਹਾ ਕਿ  ਕੇਂਦਰ ਸਰਕਾਰ ਖ਼ੁਦ ਦੁਚਿੱਤੀ ਵਿਚ ਹੈ।  ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਖੱਟਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਗਿਆ ਪਰ ਮੁੱਖ ਮੰਤਰੀ ਨਾਇਬ ਸੈਣੀ ਕਹਿ ਰਹੇ ਹਨ ਕਿ ਕਿਸਾਨਾਂ ਕੋਲ ਦਿੱਲੀ ਜਾਣ ਦੀ ਆਗਿਆ ਨਹੀਂ।

ਪੰਧੇਰ ਨੇ ਕਿਹਾ ਕਿ ਅਨਿਲ ਵਿਜ ਨੇ ਕਿਹਾ ਕਿ ਇਸ ਤਰ੍ਹਾਂ ਆਉਗੇ ਤਾਂ ਪੁਲਿਸ ਇਸੇ ਤਰ੍ਹਾਂ ਸਵਾਗਤ ਕਰੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਰਹੇ ਹਨ ਪੈਦਲ ਦਿੱਲੀ ਆਉ ਤੁਹਾਡਾ ਸਵਾਗਤ ਹੈ ਪਰ ਉਥੇ ਹੀ ਸਰਕਾਰਾਂ ਵਲੋਂ ਖਨੌਰੀ ਤੇ ਡੱਬਵਾਲੀ ਸਰਹੱਦਾਂ ‘ਤੇ ਫ਼ੋਰਸ ਵਧਾ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਆਗੂਆਂ ਹਰਿਆਣਾ ਦੇ ਆਗੂਆਂ ਦੇ ਬਿਆਨ ਆਪਸ ਵਿਚ ਹੀ ਨਹੀਂ ਮਿਲਦੇ ਤਾਂ ਕਿਸ ਨਾਲ ਗੱਲ ਕਰੀਏ ਤੇ ਕਿਸ ਤੋਂ ਦਿੱਲੀ ਜਾਣ ਦੀ ਆਗਿਆ ਲਈਏ। ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।

 

Exit mobile version