The Khalas Tv Blog Punjab ਕਿਸਾਨਾਂ ਨੇ ਕੀਤਾ ਰੇਲਾਂ ਰੋਕਣ ਦਾ ਐਲਾਨ
Punjab

ਕਿਸਾਨਾਂ ਨੇ ਕੀਤਾ ਰੇਲਾਂ ਰੋਕਣ ਦਾ ਐਲਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਮੰਡੀਆਂ ਵਿੱਚ ਕਣਕਾਂ ਦੀ ਸਹੀ ਖਰੀਦ ਨਾ ਹੋਣ ਕਾਰਣ ਨਿਰਾ ਸ਼ ਹੋਏ ਕਿਸਾਨਾਂ ਨੇ ਆਖਿਰਕਾਰ 25 ਅਪ੍ਰੈਲ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਤੋਂ ਪਹਿਲਾਂ ਕੱਲ ਨੂੰ ਐਸਐਸਪੀ ਦਿਹਾਤੀ ਦਫ਼ਤਰਾਂ ਨੂੰ ਵੀ ਘੇ ਰਿਆ ਜਾਵੇਗਾ। ਆਗੂਆਂ ਨੇ ਕਿਹਾ ਹੈ ਕਿ ਮਾਰਚ ਮਹੀਨੇ ਵਿੱਚ ਜਿਆਦਾ ਗਰਮੀ ਪੈਣ ਕਾਰਨ ਕੁਝ ਕਣਕ ਦੇ ਦਾਣੇ ਸੁੰਗੜ ਗਏ ਹਨ,ਜਿਸ ਦਾ ਫ਼ਾਇਦਾ ਹੁਣ ਕੇਂਦਰ ਸਰਕਾਰ ਚੁੱਕਣਾ ਚਾਹੁੰਦੀ ਹੈ ਤੇ ਬਹਾਨਾ ਬਣਾ ਕਿਸਾਨਾਂ ਦੀ ਕਣਕ ਨਿੱਜੀ ਵਪਾਰੀਆਂ ਨੂੰ ਲੁਟਾਉਣਾ ਚਾਹੁੰਦੀ ਹੈ,ਇਸ ਲਈ ਕਣਕ ਦੀ ਖਰੀਦ ਬੰਦ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਰਕਾਰ ਨੂੰ ਚੇਤਾ ਵਨੀ ਦਿਤੀ ਹੈ ਕਿ ਜੇਕਰ ਕੇਂਦਰ ਸਰਕਾਰ ਕਣਕ ਖਰੀਦ ਦੇ ਨਿਯਮਾਂ ਵਿੱਚ ਢਿੱਲ ਨਹੀਂ ਦਿਤੀ ਤੇ ਕਣਕ ਪੂਰੇ ਭਾਅ ਉੱਤੇ ਨਾ ਖਰੀਦੀ ਤਾਂ 25 ਅਪ੍ਰੈਲ ਨੂੰ ਰੇਲਾਂ ਰੋਕੀਆਂ ਜਾਣਗੀਆਂ ਤੇ ਇਸ ਨਾਲ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾ ਨੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਹੋਰ ਕਿਸਾਨ ਆਗੂਆਂ ਨੇ ਆਪਣੀਆਂ ਹੋਰ ਮੰਗਾ ਲਈ ਵੀ 16 ਅਪ੍ਰੈਲ ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਖਿ ਲਾਫ਼ ਕੁੱਝ ਮੰਗਾ ਨੂੰ ਲੈ ਕੇ ਰੋ ਸ ਧਰ ਨਾ ਦੇਣ ਦਾ ਐਲਾਨ ਕੀਤਾ ਹੈ।ਇਹਨਾਂ ਮੰਗਾਂ ਵਿੱਚ ਨਸ਼ੇ ਦੀ ਸਮੱਸਿਆ ਮੁੱਖ ਤੋਰ ਤੇ ਸ਼ਾਮਿਲ ਹੈ ਕਿਉਂਕਿ ਇੱਕ ਤਾਂ ਨੋਜਵਾਨ ਨ ਸ਼ਿ ਆਂ ਕਰਕੇ ਆਪਣੀ ਜਿੰਦਗੀ ਬਰ ਬਾਦ ਕਰ ਰਹੇ ਹਨ ,ਦੂਜਾ ਉਹ ਨ ਸ਼ਿਆਂ ਦੀ ਪੂਰਤੀ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਦੇ ਲਈ ਫ਼ਿਰ ਲੁੱ ਟ-ਖੋ ਹ ਦੀਆਂ ਵਾਰਦਾਤਾਂ ਕਰਦੇ ਹਨ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਿੱਚ ਫ਼ੈਲੇ ਭ੍ਰਿ ਸ਼ ਟਾਚਾਰ ਨੂੰ ਰੋਕਣ ਲਈ,ਉਸ ਨੂੰ ਹੋਰ ਆਧੁਨਿਕ ਬਣਾਉਣ ਲਈ , ਇਲਾਕੇ ਵਿੱਚ ਹੁੰਦੀਆਂ ਚੋ ਰੀਆਂ ਰੋਕਣ ਤੇ ਇਸ ਸੰਬੰਧੀ ਦਰਜ ਹੋਈਆਂ ਸ਼ਿ ਕਾਇਤਾਂ ਤੇ ਕਾਰਵਾਈ ਸਣੇ ਹੋਰ ਕਈ ਮੰਗਾਂ ਦੇ ਲਈ ਇਹ ਧ ਰਨਾ ਦਿੱਤਾ ਜਾਵੇਗਾ ।

ਫ਼ਸਲ ਨੂੰ ਬੀਜਣ ਤੋਂ ਲੈ ਕੇ ਉਸ ਨੂੰ ਵੱਢਣ-ਸਾਂਭਣ ਤੇ ਵੇਚਣ ਤੱਕ ਕਿਸਾਨਾਂ ਦੀ ਜਾਨ ਸੂਲੀ ਤੇ ਟੰਗ ਹੋਈ ਰਹਿੰਦੀ ਹੈ।ਇਸ ਦੌਰਾਨ ਜੇਕਰ ਮੰਡੀਆਂ ਵਿੱਚ ਪ੍ਰਬੰਧ ਚੰਗੇ ਨਾ ਹੋਣ ਜਾ ਫ਼ਿਰ ਮੌਸਮ ਦੀ ਮਾਰ ਪੈ ਜਾਵੇ ਤਾਂ ਵੀ ਕਿਸਾਨਾਂ ਦਾ ਹੀ ਨੁਕਸਾਨ ਹੁੰਦਾ ਹੈ।ਹਰ ਪਾਸੇ ਤੋਂ ਜਿਮੀਂਦਾਰ ਹੀ ਛਿਲ ਹੁੰਦਾ ਹੈ ਪਰ ਕੋਈ ਸਰਕਾਰ ਨਾ ਉਸ ਦੀ ਬਾਂਹ ਫ਼ੜਦੀ ਹੈ ਤੇ ਨਾ ਹੀ ਕੋਈ ਰਾਹਤ ਦਿੰਦੀ ਹੈ ਤੇ ਫ਼ਿਰ ਮਜਬੂਰ ਹੋ ਕੇ ਕਿਸਾਨਾਂ ਨੂੰ ਸੜਕਾਂ ਤੇ ਹੀ ਉਤਰਨਾ ਪੈਂਦਾ ਹੈਂ।

Exit mobile version