The Khalas Tv Blog India ਕਿਸਾਨੀ ਅੰਦੋਲਨ ਪੰਜਾਬ ਸਰਕਾਰ ਦਾ ਮਸਲਾ ਹੈ ਸਾਡੇ ਸੂਬੇ ‘ਚ ਅਜਿਹਾ ਕੁਝ ਨਹੀਂ
India Punjab

ਕਿਸਾਨੀ ਅੰਦੋਲਨ ਪੰਜਾਬ ਸਰਕਾਰ ਦਾ ਮਸਲਾ ਹੈ ਸਾਡੇ ਸੂਬੇ ‘ਚ ਅਜਿਹਾ ਕੁਝ ਨਹੀਂ

Chief Minister Manohar Lal Khattar resigns, decision taken after JJP breaks alliance

Chief Minister Manohar Lal Khattar resigns, decision taken after JJP breaks alliance

ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚਲ ਰਹੇ ਕਿਸਾਨ ਅੰਦੋਲਨ ‘ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਖੱਟਰ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਸਰਕਾਰ ਦਾ ਹੈ ਅਤੇ ਹਰਿਆਣਾ ਵਿਚ ਅਜਿਹਾ ਕੁਝ ਨਹੀਂ ਹੈ। ਖੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਦੋ-ਤਿੰਨ ਵਾਰ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ ਹੈ ਪਰ ਕੋਈ ਵੀ ਕਿਸਾਨ ਉਸ ਕਮੇਟੀ ਨੂੰ ਮਿਲਣ ਨਹੀਂ ਆਏ। ਦਰਅਸਲ, ਕੇਂਦਰੀ ਮੰਤਰੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਕਰਨਾਲ ਵਿੱਚ ਕਰਣ ਕਮਲ ਦਫ਼ਤਰ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਤੋਂ ਕਿਸਾਨ ਅੰਦੋਲਨ ਸਬੰਧੀ ਸਵਾਲ ਪੁੱਛੇ ਗਏ। ਜਿਸ ‘ਤੇ ਉਨ੍ਹਾਂ ਕਿਸਾਨਾਂ ‘ਤੇ ਗੱਲ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ।

ਇਹ ਵੀ ਪੜ੍ਹੋ – ਬੱਚੇ ਨੂੰ ਕੁੱਟਣ ਵਾਲੀ ਅਧਿਆਪਕਾ ਨੇ ਮੰਗੀ ਮੁਆਫੀ

 

Exit mobile version