ਮਾਨਸਾ ਦੇ ਪਿੰਡ ਛਾਪਿਆਂਵਾਲੀ ਦੇ ਕਿਸਾਨ ਸਤਵੀਰ ਸਿੰਘ ਦੇ ਖੇਤ ਵਿੱਚ ਕਿੱਲੋ ਤੋਂ ਲੈ ਕੇ 2-ਢਾਈ ਕਿੱਲੋ ਤੱਕ ਦੇ ਸ਼ਲਗਮ ਉੱਗੇ ਹਨ ਜਿਸਨੂੰ ਦੇਖਕੇ ਪਿੰਡ ਵਾਸੀ ਤਾਂ ਕੀ ਆਸ-ਪਾਸ ਜਿਹਨੂੰ ਵੀ ਪਤਾ ਲੱਗਦਾ ਹੈ ਹਰ ਕੋਈ ਹੈਰਾਨ ਹੈ, ਸਤਵੀਰ ਸਿੰਘ ਦੇ ਦੱਸਣ ਮੁਤਾਬਕ ਉਸਨੇ ਨੇ 1 ਕਨਾਲ ਜ਼ਮੀਨ ਚ ਬਰਸੀਨ ਯਾਨਿ ਹਰਾ ਚਰਾ ਦੇ ਖੇਤ ਵਿੱਚ ਨਾਲ ਹੀ ਸ਼ਲਗਮ ਬੀਜ ਦਿੱਤੇ ਸਨ, ਤੇ ਸ਼ਲਗਮ ਦਾ ਬੀ ਉਨਾਂ ਨੇ ਬਠਿੰਡਾ ਚ ਕੁਝ ਸਮਾਂ ਪਹਿਲਾਂ ਲੱਗੇ ਖੇਤਬਾੜੀ ਮੇਲੇ ਚੋਂ ਲਿਆਂਦੇ ਸਨ, ਸ਼ਲਗਮਾਂ ਦਾ ਆਕਾਰ ਦੇਖ ਕੇ ਖੁਦ ਕਿਸਾਨ ਪਰਿਵਾਰ ਵੀ ਹੈਰਾਨ ਹੈ, ਨੌਜਵਾਨ ਕਿਸਾਨ ਸਤਵੀਰ ਸਿੰਘ ਨੇ ਦੱਸਿਆ ਕਿ ਜੋ ਵੀ ਕੋਈ ਇਸ ਬਾਰੇ ਸੁਣਦਾ ਹੈ ਉਸਨੂੰ ਫੋਨ ਕਰਕੇ ਪੁੱਛ ਰਿਹਾ ਹੈ ਕਿ ਇਹ ਕਿਵੇਂ ਹੋਇਆ, ਪਰ ਕੁਦਰਤ ਦੀ ਇਸ ਨਿਆਮਤ ਦਾ ਉਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਹਾਲਾਂਕਿ ਉਨਾਂ ਨੇ ਐਤਕੀਂ ਖੇਤ ਨੂੰ ਪਾਣੀ ਵੀ ਘੱਟ ਲਾਇਆ ਸੀ