The Khalas Tv Blog Punjab ਚੰਡੀਗੜ੍ਹ ਪਹੁੰਚ ਰਹੇ ਨੌਜਵਾਨ ਕਿਸਾਨ ਦੀ ਲੱਤ ਦਾ ਹੋਇਆ ਬੁਰਾ ਹਾਲ ! ਪੁਲਿਸ ਕਰ ਰਹੀ ਸੀ ਪਿੱਛਾ !
Punjab

ਚੰਡੀਗੜ੍ਹ ਪਹੁੰਚ ਰਹੇ ਨੌਜਵਾਨ ਕਿਸਾਨ ਦੀ ਲੱਤ ਦਾ ਹੋਇਆ ਬੁਰਾ ਹਾਲ ! ਪੁਲਿਸ ਕਰ ਰਹੀ ਸੀ ਪਿੱਛਾ !

 

ਬਿਉਰੋ ਰਿਪੋਰਟ : ਚੰਡੀਗੜ੍ਹ ਜਾ ਰਹੇ ਇੱਕ ਹੋਰ ਨੌਜਵਾਨ ਕਿਸਾਨ ਨੂੰ ਲੈਕੇ ਮਾੜੀ ਖਬਰ ਆਈ ਹੈ । ਨੌਜਵਾਨ ਕਿਸਾਨ ਦਾ ਟਰੈਕਟਰ ਵਿੱਚ ਪੈਰ ਫਸਣ ਦੀ ਵਜ੍ਹਾ ਕਰਕੇ ਲੱਤ ਵੱਢੀ ਗਈ । ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਉਸ ਦੀ ਲੱਤ ਟਰੈਕਟਰ ਦੇ ਟਾਇਰ ਅਤੇ ਲੋਹੇ ਦੀ ਬਾਡੀ ਦੇ ਵਿੱਚ ਫਸ ਗਈ,ਜਦੋਂ ਤੱਕ ਟਰੈਕਟਰ ਨੂੰ ਬ੍ਰੇਕ ਲੱਗ ਦੀ ਉਹ ਬੁਰੀ ਤਰ੍ਹਾਂ ਨਾਲ ਵੱਢਿਆ ਜਾ ਚੁੱਕਿਆ ਸੀ । ਜਿਸ ਨੌਜਵਾਨ ਦੀ ਲੱਤ ਵੱਢੀ ਗਈ ਉਸ ਦਾ ਨਾਂ ਰਵਿੰਦਰ ਹੈ ਉਸ ਦੀ ਉਮਰ 30 ਸਾਲ ਹੈ ।

ਕਿਸਾਨਾਂ ਨੇ ਰਵਿੰਦਰ ਨੂੰ ਪਹਿਲਾਂ ਅੰਬਾਲਾ ਸਿਟੀ ਦੇ ਹੀਲਿੰਗ ਟਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸ਼ੁਰੂਆਤੀ ਇਲਾਜ ਦੇ ਬਾਅਦ ਕਿਸਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ । ਹਸਪਤਾਨ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ । ਦੇਰ ਸ਼ਾਮ ਨੂੰ ਫੋਰਟਿਸ ਹਸਪਤਾਲ ਵਿੱਚ ਡਾਕਟਰਾਂ ਨੇ ਦੱਸਿਆ ਕਿ ਰਵਿੰਦਰ ਦੀ ਲੱਤ ਦਾ ਆਪਰੇਸ਼ਨ ਹੋਇਆ ਹੈ । ਫਿਲਹਾਲ ਡਕਟਰਾਂ ਦੀ ਟੀਮ ਨੇ ਉਸ ਨੂੰ 48 ਘੰਟੇ ਦੀ ਨਿਗਰਾਨੀ ਵਿੱਚ ਰੱਖਿਆ ਹੈ ।

ਭਾਰਤੀ ਕਿਸਾਨ ਯੂਨੀਅਨ (BKU) ਸ਼ਹੀਦ ਭਗਤ ਸਿੰਘ ਦੀ ਅੰਬਾਲਾ ਯੂਥ ਇਕਾਈ ਦੇ ਜ਼ਿਲ੍ਹਾਂ ਪ੍ਰਧਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਪੰਜਾਬ ਦੇ ਸਿਰਸਿਨੀ ਪਿੰਡ ਦਾ ਰਹਿਣ ਵਾਲਾ ਹੈ ਜੋ ਹਰਿਆਣਾ ਬਾਰਡਰ ਦੇ ਬਿਲਕੁਲ ਨਜ਼ਦੀਕ ਹੈ। ਕਿਸਾਨ ਯੂਨੀਅਨ ਨੇ ਹੜ੍ਹ ਤੋਂ ਖਰਾਬ ਹੋਈ ਫਸਲਾਂ ਦੇ ਮੁਆਵਜ਼ੇ ਲਈ 22 ਅਗਸਤ ਨੂੰ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਸੀ ।

ਰਵਿੰਦਰ ਵੀ ਚੰਡੀਗੜ੍ਹ ਜਾਣ ਦੇ ਲਈ ਹਰਿਆਣਾ ਦੇ ਅੰਬਾਲਾ ਤੋਂ ਲੋਹਗੜ੍ਹ ਪਿੰਡ ਆ ਗਿਆ । ਇੱਥੋ ਸਾਰੇ ਲੋਕ ਟਰੈਕਟਰ ਟਰਾਲੀਆਂ ਲੈਕੇ ਚੰਡੀਗੜ੍ਹ ਜਾਨ ਦੇ ਲਈ ਰਵਾਨਾ ਹੋਏ ਅਚਾਨਕ ਪੁਲਿਸ ਨੇ ਰੇਡ ਕਰ ਦਿੱਤੀ ਸੀ । ਸਤਵਿੰਦਰ ਦੇ ਮੁਤਾਬਿਕ ਜਦੋਂ ਪੁਲਿਸ ਵਾਲੇ ਘਰਾਂ ਵਿੱਚ ਵੜੇ ਤਾਂ ਲੋਕਾਂ ਨੇ ਵਿਰੋਧ ਕੀਤਾ ਵੇਖਦੇ ਹੀ ਵੇਖਧੇ ਪੂਰਾ ਪਿੰਡ ਇਕੱਠਾ ਹੋ ਗਿਆ। ਇਸ ਦੌਰਾਨ ਪਿੰਡ ਵਾਲਿਆਂ ਦੀ ਪੁਲਿਸ ਦੇ ਨਾਲ ਬਹਿਸ ਹੋ ਗਈ । ਪਿੰਡ ਵਾਲਿਆਂ ਦੀ ਏਕਤਾ ਵੇਖ ਕੇ ਪੁਲਿਸ ਵਾਲੇ ਚੱਲੇ ਗਏ ।

ਇਸ ਤੋਂ ਬਾਅਦ ਕਿਸਾਨ ਟਰੈਕਟਰ ਟਰਾਲੀਆਂ ਲਾਕੇ ਪਿੰਡ ਤੋਂ ਨਿਕਲੇ ਤਾਂ ਪੁਲਿਸ ਦੀਆਂ ਗੱਡੀਆਂ ਪਿੱਛਾ ਕਰਨ ਲੱਗ ਗਈਆਂ। ਇਸ ਦੌਰਾਨ ਰਵਿੰਦਰ ਇੱਕ ਟਰੈਕਟਰ ‘ਤੇ ਬੈਠਾ ਸੀ । ਰਸਤੇ ਵਿੱਚ ਅਚਾਨਕ ਇੱਕ ਟੋਇਆ ਆਇਆ ਤਾਂ ਬੈਲੰਸ ਵਿਗੜ ਜਾਣ ਦੀ ਵਜ੍ਹਾ ਕਰਕੇ ਰਵਿੰਦਰ ਦੀ ਲੱਤ ਟਾਇਰ ਅਤੇ ਲੋਹੇ ਦੀ ਬਾਡੀ ਵਿੱਚ ਫਸ ਗਈ । ਜਦੋਂ ਤੱਕ ਟਰੈਕਟਰ ਨੂੰ ਬ੍ਰੇਕ ਲੱਗ ਦੀ ਰਵਿੰਦਰ ਦੀ ਟੰਗ ਕੱਟ ਕੇ ਵੱਖ ਹੋ ਗਈ ਸੀ । ਇਹ ਹਾਦਸਾ ਵੇਖ ਕੇ ਅਫਰਾ ਤਫਰੀ ਮੱਚ ਗਈ ।

ਸਤਿੰਦਰ ਨੇ ਦੱਸਿਆ ਕਿ ਟਰੈਕਟਰ ‘ਤੇ ਸਵਾਰ ਦੂਜੇ ਕਿਸਾਨਾਂ ਨੇ ਰਵਿੰਦਰ ਨੂੰ ਫੌਰਨ ਅੰਬਾਲਾ ਸਿਟੀ ਦੇ ਹੀਲਿੰਗ ਟਚ ਹਸਪਤਾਲ ਵਿੱਚ ਪਹੁੰਚਾਇਆ,ਪਰ ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਫਾਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ । ਦੇਰ ਸ਼ਾਮ ਨੂੰ ਰਵਿੰਦਰ ਦੀ ਲੱਤ ਦਾ ਸਫਲ ਆਪਰੇਸ਼ਨ ਹੋਇਆ ਹੈ । ਕਿਸਾਨਾਂ ਦਾ ਗੱਸਾ ਹੈ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਰੋਕਣ ਦੇ ਲਈ ਮਾੜੇ ਹੱਥਕੰਡੇ ਨਾਲ ਅਪਨਾਉਂਦੀ ਤਾਂ ਹਾਦਸਾ ਨਹੀਂ ਹੁੰਦਾ,ਕਿਉਂਕਿ ਪੁਲਿਸ ਤੋਂ ਬਚਨ ਦੇ ਲਈ ਕਿਸਾਨ ਨੇ ਟਰੈਕਟਰ ਤੇਜ਼ ਚਲਾਇਆ ਸੀ।

Exit mobile version