ਬਿਊਰੋ ਰਿਪੋਰਟ : ਕਹਿੰਦੇ ਹਨ ਮੌਤ ਆਪਣਾ ਰਸਤਾ ਆਪ ਹੀ ਤਲਾਸ਼ ਲੈਂਦੀ ਹੈ। ਕੋਈ ਨਾ ਕੋਈ ਬਹਾਨਾ ਅਜਿਹਾ ਬਣ ਦਾ ਹੈ ਜਿਸ ਦੀ ਵਜ੍ਹਾ ਕਰਕੇ ਇਨਸਾਨ ਆਪਣੀ ਜ਼ਿੰਦਗੀ ਤੋਂ ਇੱਕ ਵੀ ਸੁਆਸ ਵੱਧ ਨਹੀਂ ਜੀਅ ਸਕਦਾ ਹੈ। ਲਹਿਰਾਗਾਗਾ ਦੇ ਨੇੜਲੇ ਪਿੰਡ ਖੰਡੇਬਾਦ ਵਿੱਚ ਇੱਕ ਕਿਸਾਨ ਨਾਲ ਅਜਿਹਾ ਹੀ ਹੋਇਆ ਹੈ। ਮੌਤ ਉਸ ਨੂੰ ਖੇਤਾਂ ਵਿੱਚ ਖਿਚ ਦੇ ਲੈ ਆਈ। 42 ਸਾਲਾ ਹਰਵਿੰਦਰ ਸਿੰਘ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ ਅਚਾਨਕ ਖੇਤਾਂ ਵਿੱਚ ਅਜਿਹੀ ਦੁਰਘਟਨਾ ਵਾਪਰੀ ਕਿ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ ।
ਟਰੈਕਟਰ ਦੇ ਥੱਲੇ ਆਉਣ ਨਾਲ ਮੌਤ
ਦਰਾਸਲ ਹਰਵਿੰਦਰ ਸਿੰਘ ਉਰਫ਼ ਛੱਜੂ ਆਪਣੇ ਖੇਤਾਂ ਵਿੱਚ ਰੋਟਾਵੇਟਰ ਰਾਹੀਂ ਕਣਕ ਦੀ ਬਿਜਾਈ ਕਰਵਾ ਰਿਹਾ ਸੀ। ਹਰਵਿੰਦਰ ਨੇ ਟਰੈਕਟ ‘ਤੇ ਚੜੇ ਡਰਾਇਵਰ ਨੂੰ ਚਾਹ ਪੀਣ ਲਈ ਰੋਕਿਆ ਅਤੇ ਆਪ ਬਿਜਾਈ ਕਰਨ ਲਈ ਚੜ੍ਹਨ ਲੱਗਿਆ ਤਾਂ ਅਚਾਨਕ ਹਰਵਿੰਦਰ ਸਿੰਘ ਛੱਜੂ ਟਰੈਕਟਰ ਦੇ ਹੇਠਾਂ ਆ ਗਿਆ ਜਿਸ ਦੀ ਵਜ੍ਹਾ ਕਰਕੇ ਟਰੈਕਟ ਉਸ ਦੇ ਉੱਤੋਂ ਲੰਘ ਗਿਆ । ਉਸ ਤੋਂ ਬਾਅਦ ਰੋਟਾਵੇਟਰ ਦੀ ਛੁਰੀਆਂ ਉਸ ਦੇ ਸਰੀਰ ਤੋਂ ਲੰਘ ਗਈਆਂ। ਇਸ ਦਰਦਨਾਕ ਹਾਦਸੇ ਵਿੱਚ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ । ਛੱਜੂ ਨੂੰ ਮੌਤ ਆਪ ਖਿੱਚ ਕੇ ਲੈਕੇ ਆਈ ਹੈ ਨਹੀਂ ਤਾਂ ਡਰਾਇਵਰ ਆਪ ਟਰੈਕਟ ਚੱਲਾ ਰਿਹਾ ਸੀ। ਉਸ ਨੇ ਸੋਚਿਆ ਡਰਾਇਵਰ ਥੋੜ੍ਹੀ ਦੇਰ ਚਾਹ ਪੀਣ ਦੇ ਬਹਾਨੇ ਅਰਾਮ ਕਰ ਲਏਗਾ ਅਤੇ ਉਹ ਕੁਝ ਦੇਰ ਟਰੈਕਟਰ ਚੱਲਾ ਲੈਂਦਾ ਹੈ । ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਧਰ ਪਿੰਡ ਵਾਲਿਆਂ ਨੇ ਸਰਕਾਰ ਤੋਂ ਹਰਵਿੰਦਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।