The Khalas Tv Blog India ਇਸ ਦਿਨ ਨਹੀਂ ਕਰਾਂਗੇ ਕੋਈ ਸੰਘਰਸ਼ – ਡੱਲੇਵਾਲ
India Punjab

ਇਸ ਦਿਨ ਨਹੀਂ ਕਰਾਂਗੇ ਕੋਈ ਸੰਘਰਸ਼ – ਡੱਲੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਵੱਲੋਂ 9 ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਮਾਨਸਾ ਵਿੱਚ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਉਸ ਦਿਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੋਣ ਦਾ ਤਰਕ ਦਿੱਤਾ ਹੈ। ਇਸ ਲਈ ਲੋਕਾਂ ਨੇ ਕਿਹਾ ਸੀ ਕਿ ਉਸ ਦਿਨ ਕੁੱਝ ਬੰਦ ਨਾ ਕੀਤਾ ਜਾਵੇ। ਇਸ ਲਈ ਉਹ ਇਸ ਦਿਨ ਕੋਈ ਸੰਘਰਸ਼ ਨਹੀ ਕਰਨਗੇ।

ਐੱਸਵਾਈਐੱਲ ਮੁੱਦਾ ਹੈ ਅਹਿਮ

ਉਨ੍ਹਾਂ ਨੇ ਕਿਹਾ ਕਿ ਕੁੱਝ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਨਿਕਲ ਕੇ ਗ਼ਲਤ ਬਿਆਨਬਾਜੀ ਕਰ ਰਹੀਆਂ ਹਨ। ਉਹ ਇਕ ਝੰਡੇ ਥੱਲੇ ਇਕੱਠੇ ਹੋਣ। ਉਹਨਾਂ ਨੇ SYL ਮੁੱਦੇ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਵੀ ਸੰਘਰਸ਼ ਕੀਤਾ ਜਾਵੇਗਾ। ਪੰਜਾਬ ਦੇ ਪਾਣੀਆਂ ਉੱਤੇ ਸਿਰਫ ਪੰਜਾਬ ਦਾ ਹੱਕ ਹੈ।

New Delhi, Jan 02 (ANI): Farmer leaders Darshan pal, BS Rajewal, Gurnam Singh Charuni, Jagjit Singh Dallewal, Political activist Yogendra Yadav and others during a press conference in New Delhi on Saturday. (ANI Photo)

ਚੋਣਾਂ ਦੇ ਲਾਲਚ ਕਾਰਨ ਜਲਦੀ ਖ਼ਤਮ ਹੋਇਆ ਕਿਸਾਨ ਅੰਦੋਲਨ

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਚੱਲਦੇ ਮੋਰਚੇ ਦੌਰਾਨ ਬਹੁਤੇ ਆਗੂਆਂ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਕੁਝ ਕਿਸਾਨ ਆਗੂਆਂ ਨੇ ਸਰਕਾਰ ਦੇ ਏਜੰਟਾਂ ਨਾਲ ਗੱਲਬਾਤ ਚਲਾਈ ਅਤੇ ਕੇਵਲ ਇੱਕ ਕਾਨੂੰਨ ਰੱਦ ਕਰਨ ਲਈ ਚਿੱਠੀ ਲਿਖੀ ਅਤੇ ਚੋਣਾਂ ਲੜਨ ਦੀ ਕਾਹਲੀ ਵਿੱਚ ਉੱਥੋਂ ਧਰਨੇ ਨੂੰ ਉਠਾਇਆ ਗਿਆ ਜਦਕਿ ਬਹੁਤੇ ਸੂਬਿਆਂ ਸਮੇਤ ਹਰਿਆਣਾ ਅਤੇ ਪੰਜਾਬ ਦੀਆਂ ਕੁਝ ਜਥੇਬੰਦੀਆਂ ਐੱਮਐੱਸਪੀ ਦੀ ਗਰੰਟੀ, ਲਖੀਮਪੁਰ ਘਟਨਾ ਦਾ ਇਨਸਾਫ਼, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮਦਦ, ਸਾਰੇ ਸੂਬਿਆਂ ਦੇ ਕਿਸਾਨਾਂ ਉੱਤੇ ਹੋਏ ਪਰਚੇ ਰੱਦ ਕਰਵਾਉਣ ਅਤੇ ਕਰਜ਼ਾ ਮੁਆਫੀ ਸਮੇਤ ਸਾਰੀਆਂ ਮੰਗਾਂ ਮਨਵਾਉਣ ਤੱਕ ਮੋਰਚੇ ਨੂੰ ਜਾਰੀ ਰੱਖਣਾ ਚਾਹੁੰਦੇ ਸੀ।

ਪਰ ਕੁੱਝ ਕਿਸਾਨ ਲੀਡਰਾਂ ਨੇ ਚੋਣਾਂ ਲੜਨ ਦੇ ਬਹਾਨੇ ਇਕ ਵੱਡੀ ਸਾਜ਼ਿਸ਼ ਤਹਿਤ ਦਿੱਲੀ ਦੇ ਬਾਰਡਰਾਂ ਤੋਂ ਮੋਰਚਾ ਚੁਕਵਾਇਆ, ਜਿਸ ਨਾਲ ਕਿਸਾਨੀ ਮਸਲਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਇਹ ਗੱਲ ਵੀ ਸ਼ੰਕਿਆਂ ਦੇ ਘੇਰਿਆਂ ਵਿੱਚ ਹੈ ਕਿ ਕਿਤੇ ਇਸ ਘਟਨਾ ਦੇ ਤਾਰ ਕਰਨਾਟਕਾ ਦੇ ਕਿਸਾਨ ਆਗੂ ਚੰਦਰਸ਼ੇਖਰ ਕੋਡੀਹੱਲੀ ਨਾਲ ਤਾਂ ਨਹੀਂ ਜੁੜਦੇ, ਜਿਸ ਨੇ ਦਿੱਲੀ ਦੇ ਬਾਰਡਰਾਂ ਤੋਂ ਮੋਰਚਾ ਚੁਕਵਾਉਣ ਲਈ ਸਰਕਾਰ ਦੀ 3000 ਕਰੋੜ ਦੀ ਪੇਸ਼ਕਸ਼ ਉੱਤੇ ਸਹਿਮਤੀ ਜਤਾਈ ਸੀ। ਜੇਕਰ ਅਜਿਹਾ ਹੈ ਤਾਂ ਸੱਚਮੁੱਚ ਇਨ੍ਹਾਂ ਲੋਕਾਂ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਅਤੇ ਇਸ ਦੀ ਜਾਂਚ ਦੀ ਲੋੜ ਹੈ।

ਦਰਅਸਲ, ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿਚ ਸ਼ਾਮਲ ਗੈਰ ਰਾਜਨੀਤਕ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਸੀ ਜਿਸ ਵਿੱਚ ਪੰਜਾਬ ਦੀਆਂ 20 ਜਥੇਬੰਦੀਆਂ ਸ਼ਾਮਲ ਹੋਈਆਂ।

Exit mobile version