The Khalas Tv Blog Punjab ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਰ ਦਿਤਾ ਵੱਡਾ ਐਲਾਨ
Punjab

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਰ ਦਿਤਾ ਵੱਡਾ ਐਲਾਨ

‘ਦ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਕ ਵੱਡਾ ਐਲਾਨ ਕੀਤਾ ਹੈ ਕਿ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ 10 ਮਈ ਨੂੰ ਸੂਬੇ ਦੀ ਰਾਜਧਾਨੀ  ਚੰਡੀਗੜ੍ਹ ਵਿੱਚ ਕਿਸਾਨ ਸੰਘਰਸ਼ ਸ਼ੁਰੂ ਕਰਨ ਦੇਣਗੇ ।ਉਹਨਾਂ ਇਹ ਵੀ ਮੰਗ ਕੀਤੀ ਹੈ ਕਿ  ਸਰਕਾਰ ਕਿਸਾਨਾ ਨੂੰ ਹਰ ਫਸਲਾਂ ‘ਤੇ ਐਮਐਸਪੀ ਦੇਵੇ। ਅੱਲਗ-ਅੱਲਗ  ਫ਼ਸਲਾਂ ਬੀਜਣ ਦੀਆਂ ਸਲਾਹਾਂ ਤਾਂ ਠੀਕ ਹੈ ਪਰ ਕਿਸਾਨ ਨੂੰ ਆਪਣੀ ਫ਼ਸਲ ਵਿਕਣ ਤੇ ਸਹੀ ਮੁੱਲ ਮਿਲਣ  ਦੀ ਗਰੰਟੀ ਵੀ ਹੋਵੇ ।ਇਹ ਤਾਂ ਹੀ ਸੰਭਵ ਹੈ ਜੇਕਰ ਮੰਡੀਕਰਨ ਹੋਇਆ ਹੋਵੇ ਤੇ ਐਮਐਸਪੀ ਤੇ ਗਰੰਟੀ ਹੋਵੇ।

ਕਿਸਾਨਾਂ ਨੂੰ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ ਤੇ ਰਾਜ ਵਿੱਚ ਬਿਜਲੀ ਦੀ ਪੂਰੀ ਸਪਲਾਈ  ਹੋਵੇ ਤਾਂ ਜੋ ਕਿਸਾਨੀ  ਨੂੰ ਕਿਸੇ ਵੀ ਤਰਾਂ ਦੀ ਔਖ ਨਾ ਆਵੇ। ਕਿਸਾਨਾਂ ਦੀ ਖੇਤੀ ਤੇ ਝਾੜ ਘੱਟ ਹੋਣ ਤੇ ਸਰਕਾਰ ਮੁਆਵਜ਼ਾ ਦੇਵੇ।ਰਾਜ ਵਿੱਚ  ਕੁਦਰਤੀ ਕਾਰਣਾਂ ਕਰਕੇ  ਇਸ ਵਾਰ ਝਾੜ ਬਹੁਤ ਘੱਟ ਗਿਆ ਹੈ ,ਸੋ ਹਰ ਇੱਕ ਕੁਇੰਟਲ  ਤੇ ਘੱਟੋ-ਘੱਟ 500 ਰੁਪਏ ਦਾ ਬੋਨਸ ਦਿਤਾ ਜਾਵੇ। ਖੇਤੀ ਲਈ ਨਹਿਰੀ ਪਾਣੀ  ਦੀ ਵਿਵਸਥਾ ਕੀਤੀ ਜਾਵੇ ।  । ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾਂ ਮੰਨੀਆਂ ਤਾਂ ਅਸੀਂ 10 ਮਈ ਨੂੰ ਚੰਡੀਗੜ੍ਹ ਵਿਖੇ ਸੰਘਰਸ਼ ਸ਼ੁਰੂ ਕਰਾਂਗੇ।ਕਿਉਂਕਿ ਸਾਨੂੰ ਨੀ ਲੱਗਦਾ ਕਿ ਬਿਨਾਂ ਸੰਘਰਸ਼ ਤੋਂ ਸਾਨੂੰ ਕਾਮਯਾਬੀ ਮਿਲੇਗੀ। ਇਸ ਲਈ ਜੇ ਲੋੜ ਪਈ ਤਾਂ ਸੂਬੇ ਦੀ ਰਾਜਧਾਨੀ ਨੂੰ ਚਾਰੇ ਪਾਸਿਉਂ ਘੇਰਾਂਗੇ।

Exit mobile version