‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੂੰਜੀਵਾਦੀ ਰੂਪ ਨਾਗ, ਜੋ ਆਮ ਜਨਤਾ ਨੂੰ ਹੜਪ ਰਿਹਾ ਹੈ, ਉਸਦਾ ਕਿ ਸਾਨੀ ਅੰਦੋ ਲਨ ਨੇ ਅੱਜ ਮੂੰਹ ਮੋੜਿਆ ਹੈ। ਸਵਾਲ ਤਿੰਨ ਖੇਤੀ ਕਾਨੂੰਨਾਂ ਦਾ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਦੁਨੀਆ ਦਾ ਪੂਰਾ ਕਾਰੋਬਾਰ ਪੂੰਜੀਵਾਦ ਸਾਜਿਸ਼ ਘੜ ਕੇ ਹੜਪ ਰਹੇ ਹਨ। ਇਸ ਮੋਰਚੇ ਨੇ ਉਸਨੂੰ ਰੋਕਿਆ ਹੈ, ਇਸ ਲਈ ਇਹ ਅੰਦੋ ਲਨ ਪੂਰੀ ਦੁਨੀਆ ਲਈ ਅਹਿਮੀਅਤ ਰੱਖਦਾ ਹੈ।
ਚੜੂਨੀ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਚੋਣਾਂ ਦਾ ਇੰਤਜ਼ਾਰ ਤਾਂ ਨਹੀਂ ਸੀ, ਮੈਂ ਪਹਿਲਾਂ ਵੀ ਕਿਹਾ ਸੀ ਕਿ ਹਠੀ ਰਾਜਾ ਜਨਤਾ ਦਾ ਵੀ ਨੁਕਸਾਨ ਕਰਦਾ ਹੈ ਅਤੇ ਆਪਣਾ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ ਖਾਲੀ ਹੋਣ ਵਿੱਚ ਸਮਾਂ ਲੱਗੇਗਾ ਕਿਉਂਕਿ ਟੈਂਟ ਵਗੈਰਾ ਕੱਟਣ ਵਿੱਚ ਸਮਾਂ ਲੱਗੇਗਾ। ਕੁੱਝ ਕਿਸਾਨ ਅੱਜ ਵਾਪਸ ਚਲੇ ਜਾਣਗੇ। ਚੜੂਨੀ ਨੇ ਅੰਦੋਲਨ ਦੀ ਜਿੱਤ ਦਾ ਸਿਹਰਾ ਸਾਰੇ ਕਿਸਾਨਾਂ ਅਤੇ ਖ਼ਾਸ ਕਰਕੇ ਸ਼ਹੀਦ ਕਿਸਾਨਾਂ ਨੂੰ ਦਿੱਤਾ ਹੈ।