The Khalas Tv Blog India ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ 14 ਮਾਰਚ ਨੂੰ ਬੀਜੇਪੀ ਦਾ ਵਿਰੋਧ ਕਰਨ ਦਾ ਦਿੱਤਾ ਸੱਦਾ
India

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ 14 ਮਾਰਚ ਨੂੰ ਬੀਜੇਪੀ ਦਾ ਵਿਰੋਧ ਕਰਨ ਦਾ ਦਿੱਤਾ ਸੱਦਾ

‘ਦ ਖ਼ਾਲਸ ਬਿਊਰੋ :- ਹਰਿਆਣਾ ਵਿੱਚ ਲੋਕਾਂ ਵੱਲੋਂ ਬੀਜੇਪੀ ਲੀਡਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। 14 ਮਾਰਚ ਨੂੰ ਸ਼ਾਹਬਾਦ ਦੇ ਪਿੰਡ ਛਾਪਰਾ ਵਿੱਚ ਬੀਜੇਪੀ ਲੀਡਰ ਪਹੁੰਚ ਰਹੇ ਹਨ ਤਾਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਪਿੰਡ ਦੇ ਲੋਕਾਂ ਨੂੰ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ‘14 ਮਾਰਚ ਨੂੰ ਸ਼ਾਹਬਾਦ ਦੇ ਪਿੰਡ ਛਾਪੜਾ ਵਿੱਚ ਬੀਜੇਪੀ ਦੇ ਦੋ ਲੀਡਰ ਕਰਨਦੇਵ ਕੰਬੋਜ ਅਤੇ ਸੰਦੀਪ ਭੇਵਾ ਆ ਰਹੇ ਹਨ। ਅਸੀਂ ਇਨ੍ਹਾਂ ਦਾ ਵਿਰੋਧ ਕਰਨਾ ਹੈ। 14 ਮਾਰਚ ਨੂੰ ਸਾਰੇ ਕਿਸਾਨ ਸਵੇਰੇ 10 ਵਜੇ ਸ਼ਾਹਬਾਦ ਖੰਡ ਮਿੱਲ ‘ਤੇ ਇਕੱਠੇ ਹੋਣਗੇ ਅਤੇ ਉੱਥੋਂ ਫਿਰ ਛਾਪਰਾ ਲਈ ਰਵਾਨਾ ਹੋਵਾਂਗੇ। ਇਸ ਵਿਰੋਧ ਵਿੱਚ ਸ਼ਾਮਿਲ ਹੋਣ ਲਈ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਪਹੁੰਚਣ ਅਤੇ ਇਨ੍ਹਾਂ ਲੀਡਰਾਂ ਦਾ ਵਿਰੋਧ ਕਰਕੇ ਇਨ੍ਹਾਂ ਦਾ ਹਰ ਪੱਖ ਤੋਂ ਬਾਈਕਾਟ ਕੀਤਾ ਜਾਵੇ’।

Exit mobile version