The Khalas Tv Blog Khetibadi ਕਿਸਾਨ ਆਗੂ ਡੱਲੇਵਾਲ ਦੀ ਭੈਣ ਪਹੁੰਚੀ ਖਨੌਰੀ ਸਰਹੱਦ: ਜੱਫੀ ਪਾ ਕੇ ਹੋਏ ਭਾਵੁਕ
Khetibadi Punjab

ਕਿਸਾਨ ਆਗੂ ਡੱਲੇਵਾਲ ਦੀ ਭੈਣ ਪਹੁੰਚੀ ਖਨੌਰੀ ਸਰਹੱਦ: ਜੱਫੀ ਪਾ ਕੇ ਹੋਏ ਭਾਵੁਕ

ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 8ਵਾਂ ਦਿਨ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ | ਇਸ ਦੌਰਾਨ ਡੱਲੇਵਾਲ ਦਾ ਪਰਿਵਾਰ ਉਸ ਨੂੰ ਲੈ ਕੇ ਚਿੰਤਤ ਹੈ। ਦੇਰ ਰਾਤ ਉਸ ਦੀ ਭੈਣ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਖਨੌਰੀ ਸਰਹੱਦ ਪਹੁੰਚੀ।

ਜਿੱਥੇ ਉਨ੍ਹਾਂ ਡੱਲੇਵਾਲ ਨੂੰ ਜੱਫੀ ਪਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਦੋਵੇਂ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਇੱਕ ਵਾਰ ਡੱਲੇਵਾਲ ਨੂੰ ਕਰੀਬ 96 ਘੰਟਿਆਂ ਤੱਕ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਅਜਿਹੇ ‘ਚ ਕਿਸਾਨ ਚੌਕਸ ਹਨ। ਕਿਸਾਨ ਖੁਦ ਡੱਲੇਵਾਲ ਦੀ ਸੁਰੱਖਿਆ ਸੰਭਾਲ ਰਹੇ ਹਨ।

Exit mobile version