The Khalas Tv Blog Others ਕਿਸਾਨ ਆਗੂ ਡੱਲੇਵਾਲ ਦੀ ਹਾਲਤ ਚਿੰਤਾਜਨਕ, ਹੁਣ ਅਮਰੀਕਾ ਤੋਂ ਆਏ ਡਾਕਟਰ ਕਰਨਗੇ ਇਲਾਜ
Others

ਕਿਸਾਨ ਆਗੂ ਡੱਲੇਵਾਲ ਦੀ ਹਾਲਤ ਚਿੰਤਾਜਨਕ, ਹੁਣ ਅਮਰੀਕਾ ਤੋਂ ਆਏ ਡਾਕਟਰ ਕਰਨਗੇ ਇਲਾਜ

ਖਨੌਰੀ ਬਾਰਡਰ ਉਪਰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹੁਣ ਕਾਫ਼ੀ ਚਿੰਤਾਜਨਕ ਹੋ ਚੁੱਕੀ ਹੈ। ਡਾ. ਸਵੈਮਾਨ ਦੀ ਟੀਮ ਨਾਲ ਸਬੰਧਤ ਡਾਕਟਰਾਂ ਦੀ ਟੀਮ ਹਰ ਛੇ ਘੰਟੇ ਬਾਅਦ ਉਨ੍ਹਾਂ ਦਾ ਚੈੱਕਅੱਪ ਕਰ ਰਹੀ ਹੈ।

ਇਸੇ ਦੌਰਾਨ ਡਾ. ਸਵੈਮਾਨ ਦੀ ਟੀਮ ਦੇ ਇੱਕ ਮੈਂਬਰ ਨੇ ਕਿਹਾ ਕਿ ਸਾਡੀ ਟੀਮ ਪਹਿਲੇ ਦਿਨ ਤੋਂ ਇਥੇ ਸੇਵਾ ਨਿਭਾ ਰਹੀ ਹੈ ਅਤੇ ਜਿਸ ਦਿਨ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ ਉਸ ਦਿਨ ਤੋਂ ਡਾਕਟਰਾਂ ਦਾ ਪੈਨਲ ਉਹਨਾਂ ਲਗਾਤਾਰ ਉਨ੍ਹਾਂ ਦਾ ਚੈੱਕਅਪ ਕਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਵੇਂ- ਜਿਵੇਂ ਜਗਜੀਤ ਸਿੰਘ ਡੱਲੇਵਾਲ ਦੀ ਸਹਿਤ ਵਿਗੜਦੀ ਜਾ ਰਹੀ ਹੈ ਉਸਦੇ ਲਈ ਸਾਡੀ ਟੀਮ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹ ਕਿ ਡਾਕਟਰਾਂ ਦੀਮ 24 ਘੰਟੇ ਉਨ੍ਹਾਂ ਦੀ ਨਿਗਰਾਨੀ ਰੱਖ ਰਹੀ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਤੋਂ ਕੈਂਸਰ ਸਪੈਸ਼ਲਿਸਟ ਡਾਕਟਰ  ਕਰਮ ਚਡਵਾਨੀ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਚੈੱਕਅਪ ਕਰਨਗੇ।

ਕਿਸਾਨਾਂ ਅਤੇ ਸਰਕਾਰ ਡਾਕਟਰਾਂ ਵਿਚਾਲੇ ਬਣੀ ਸਹਿਮਤੀ

ਦੱਸ ਦਈਏ ਕਿ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਸਰਕਾਰ ਡਾਕਟਰਾਂ ਦਾ ਰੇੜਕਾ ਖਤਮ ਹੋ ਗਿਆ ਹੈ। ਸਰਕਾਰ ਡਾਕਟਰਾਂ ਨੇ ਡੱਲੇਵਾਲ ਦੀਆਂ ਹੈਲਥ ਰਿਪੋਰਟਾਂ ਜਨਤਕ ਕਰ ਦਿੱਤੀਆਂ ਹਨ। ਮੋਰਚੇ ’ਤੇ ਡਾਕਟਰਾਂ ਅਤੇ ਸਰਕਾਰ ਡਾਕਟਰਾਂ ਦੀਆਂ ਰਿਪੋਰਟਾਂ ਮੈਚ ਹੋ ਗਈਆਂ ਹਨ। ਜਿਸ ਤੋਂ ਬਾਅਦ ਹੁਣ ਰੋਜ਼ਾਨਾ ਸਰਕਾਰੀ ਡਾਕਟਰਾਂ ਦੀ ਟੀਮ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚੈੱਕਅਪ ਕਰੇਗੀ। ਸਰਕਾਰ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਹਸਪਤਲਾ ’ਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਹੈ।

 

 

 

 

Exit mobile version