The Khalas Tv Blog India ਕਿਸਾਨੀ ਸਾਡੀ ਪੱਗ ਹੈ, ਜੇ ਕੋਈ ਇਸਨੂੰ ਹੱਥ ਪਾਵੇਗਾ, ਤਾਂ ਅਸੀਂ ਉਹ ਹੱਥ ਵੱਢ ਸੁੱਟਾਂਗੇ: ਨਵਜੋਤ ਸਿੱਧੂ
India

ਕਿਸਾਨੀ ਸਾਡੀ ਪੱਗ ਹੈ, ਜੇ ਕੋਈ ਇਸਨੂੰ ਹੱਥ ਪਾਵੇਗਾ, ਤਾਂ ਅਸੀਂ ਉਹ ਹੱਥ ਵੱਢ ਸੁੱਟਾਂਗੇ: ਨਵਜੋਤ ਸਿੱਧੂ

‘ਦ ਖ਼ਾਲਸ ਬਿਊਰੋ :- ਖੇਤੀ ਬਿੱਲ ਖਿਲਾਫ਼ ਦਿੱਲੀ ਵਿਖੇ ਜੰਤਰ- ਮੰਤਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਵੱਲੋ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਸਿੱਧੂ ਨੇ ਪਹਿਲਾਂ ਖੇਤੀ ਬਿੱਲਾਂ ਨੂੰ ਲੈਕੇ ਮੋਦੀ ਸਰਕਾਰ ਦੀ ਮਨਸ਼ਾ ‘ਤੇ ਸਵਾਲ ਚੁੱਕੇ ਫ਼ਿਰ ਵੱਡੀ ਚੁਨੌਤੀ ਦਿੱਤੀ ‘ਕਿ ਜੇਕਰ ਕੇਂਦਰ ਸਰਕਾਰ ਖੇਤੀ ਬਿੱਲਾਂ ਦੀ ਪੈਰਵੀ ਕਰ ਰਹੀ ਹੈ ਤਾਂ ਉਹ ਕੇਂਦਰ ਦੇ ਕਿਸੇ ਵੀ ਨੁਮਾਇੰਦੇ ਨਾਲ ਇੰਨਾਂ ਬਿੱਲਾਂ ‘ਤੇ ਖੁੱਲ੍ਹੇਆਮ ਬਹਿਸ ਕਰਨ ਲਈ ਤਿਆਰ ਹਨ, ਜੇਕਰ ਉਹ ਹਾਰੇ ਤਾਂ ਸਿਆਸਤ ਛੱਡ ਦੇਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਤੋਂ ਪਹਿਲਾਂ ਭਾਸ਼ਣ ਦੇਣ ਦਾ ਮੌਕਾ ਦਿੱਤਾ ਅਤੇ ਸਿੱਧੂ ਨੇ ਵੀ ਇਸ ਮੌਕੇ ਨੂੰ ਛੱਡਿਆ ਨਹੀਂ,  ਅਤੇ ਖੇਤੀ ਬਿੱਲ ਖ਼ਿਲਾਫ ਮੋਦੀ ਸਰਕਾਰ ਨੂੰ ਘੇਰਦਿਆਂ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ….

” ਸਰਕਾਰੋਂ ਕੀ ਨਿਅਤ ਮੇ ਆ ਜਾਏ ਫਰਕ ਅਗਰ”, ਨਜ਼ਾਰਾ ਚਾਹੇ ਜੱਨਤ ਕਾ ਕਿਉਂ ਨਾ ਹੋ ਗਰਕ ਹੋ ਜਾਏਗਾ “

ਸਿੱਧੂ ਨੇ ਕਿਹਾ ਕਿ ਕੇਂਦਰ ਦੀ ਬੈਰੀ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਹੈ। ਜਿਸ ਦੌਰਾਨ ਉਨ੍ਹਾਂ ਕਿਹਾ ਕਿਸਾਨੀ ਸਾਡੀ ਪੱਗ ਹੈ ਜੇ ਤੁਸੀਂ ਸਾਡੀ ਪੱਗ ਨੂੰ ਹੱਥ ਪਾਓਂਗੇ ਤਾਂ ਉਹ ਹੱਥ ਤੋੜ ਦੇਵਾਂਗੇ… ਉਨ੍ਹਾਂ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਖੇਤੀ ਕਾਨੂੰਨਾਂ ਦੇ ਲਈ ਮੇਰੇ ਸਾਹਮਣੇ ਆ ਕੇ ਖੁੱਲ੍ਹਆਮ ਕੇ ਬਹਿਸ ਕਰੋਂ… ਜੇ ਮੈਂ ਹਾਰ ਗਿਆ ਤਾਂ ਮੈਂ ਸਦਾ ਲਈ ਰਾਜਨੀਤੀ ਛੱਡ ਦੇਵਾਂਗਾ।

ਸਿੱਦੂ ਨੇ ਕਿਹਾ ਕਿ ਜੰਤਰ-ਮੰਤਰ ‘ਤੇ ਧਰਨਾ ਦੇਣ ਲਈ ਪਹੁੰਚੇ ਹਾਂ, ਉਨ੍ਹਾਂ ਕਿਹਾ ਕੇਂਦਰ ਦੀ ਨੀਅਤ ਸਾਫ਼ ਨਹੀਂ ਹੈ ਸਿਰਫ਼ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੀ ਕਾਨੂੰਨ ਤੇ ਨੀਤੀਆਂ ਬਣਾਇਆ ਜਾ ਰਹੀਆਂ ਹਨ। ਅਸੀਂ ਇਸ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ। ਸਿੱਧੂ ਨੇ ਸਾਫ਼ ਕੀਤਾ ਪੰਜਾਬ ‘ਚ ਅੰਬਾਨੀ ਤੇ ਅਡਾਨੀ ਨੂੰ ਪੈਰ ਨਹੀਂ ਧਰਨ ਦੇਵਾਂਗੇ।

 

Exit mobile version